9.4 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਕੌਂਸਲ ਸਮਰਥਕਾਂ ਨੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਨੂੰ ਲੈ ਕੇ ਢਿੱਲੋਂ ਦੇ...

ਕੌਂਸਲ ਸਮਰਥਕਾਂ ਨੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਨੂੰ ਲੈ ਕੇ ਢਿੱਲੋਂ ਦੇ ਮਤੇ ਦਾ ਸਮਰਥਨ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਰੀਜ਼ਨਲ ਕੌਂਸਲ ਗੁਰਪ੍ਰੀਤ ਸਿੰਘ ਢਿੱਲੋਂ ਦੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਦਾ ਸਮਰਥਨ ਕੀਤਾ। ਉਨ੍ਹਾਂ ਨੇ ਦੋ ਵਰਤਮਾਨ ਲੀਕਰ ਸੇਲਜ਼ ਲਾਇਸੰਸ ਬਿਨੈਪੱਤਰਾਂ ਦਾ ਕੌਂਸਲ ਵਿਚ ਵਿਰੋਧ ਕੀਤਾ ਸੀ। ਇਨ੍ਹਾਂ ਬਿਨੈਪੱਤਰਾਂ ਨੂੰ 7-ਇਲੈਵਨ ਕਾਰਪੋਰੇਸ਼ਨ ਕੋਲ ਜਮ੍ਹਾਂ ਕੀਤਾ ਗਿਆ ਸੀ। ਕੌਂਸਲ ਦੇ ਸਾਰੇ ਮੈਂਬਰਾਂ ਨੇ ਇਨ੍ਹਾਂ ਬਿਨੈਪੱਤਰਾਂ ਦੇ ਵਿਰੋਧ ਵਿਚ ਉਸ ਦੇ ਮਤੇ ਦਾ ਪੁਰਜ਼ੋਰ ਸਮਰਥਨ ਕੀਤਾ ਹੈ ਜੋ ਕਿ ਓਨਟਾਰੀਓ ਪ੍ਰੀਮੀਅਰ, ਐਲਕੋਹਲ ਗੇਮਿੰਗ ਕਮਿਸ਼ਨ ਆਫ਼ ਓਨਟਾਰੀਓ ਅਤੇ ਸਥਾਨਕ ਐਮ ਪੀ ਪੀ ਨੂੰ ਦਿੱਤੇ ਗਏ। 7-ਇਲੈਵਨ ਨੇ ਓਨਟਾਰੀਓ ਦੇ ਸਾਰੇ 62 ਸਟੋਰਾਂ ਲਈ ਅਰਜੀ ਦਿੱਤੀ ਹੈ। ਜਿਨ੍ਹਾਂ ਵਿਚ ਦੋ ਬਰੈਂਪਟਨ ‘ਚ, 140 ਫਾਦਰ ਟੌਬਿਨ ਰੋਡ ਅਤੇ 150 ਮੇਨ ਸਟਰੀਟ ਨਾਰਥ ਵੀ ਸ਼ਾਮਲ ਹੈ। ਜੇਕਰ ਇਨ੍ਹਾਂ ਨੂੰ ਆਗਿਆ ਮਿਲ ਜਾਂਦੀ ਹੈ ਤਾਂ ਕੈਸ਼ੀਅਰ ਵੀ ਕਾਊਂਟਰ ‘ਤੇ ਅਲਕੋਹਲ ਨੂੰ ਸਰਵ ਕਰ ਸਕੇਗਾ ਅਤੇ ਗ੍ਰਾਹਕ ਨੂੰ ਪੀਣ ਲਈ ਤਹਿ ਜਗ੍ਹਾ ‘ਤੇ ਬੈਠਣ ਲਈ ਕਹਿ ਸਕੇਗਾ। ਕੌਂਸਲਰ ਢਿੱਲੋਂ ਨੇ ਕਿਹਾ ਕਿ ਅਜਿਹੇ ਸਮੇਂ ‘ਚ ਕਾਰੋਬਾਰੀ, ਖਾਸਕਰ ਰੈਸਟੋਰੈਂਟ ਕਾਫ਼ੀ ਨੁਕਸਾਨ ਝੱਲ ਰਹੇ ਹਨ। ਕੌਂਸਲ ਨੂੰ ਅਜਿਹੇ ਬਿਨੈਪੱਤਰਾਂ ਨੂੰ ਮਨਜ਼ੂਰ ਨਹੀਂ ਕਰਨਾ ਚਾਹੀਦਾ। ਫਾਦਰ ਟੌਬਿਨ ਸਟੇਸ਼ਨ ਦੇ ਨਾਲ ਗੈਸ ਸਟੇਸ਼ਨ ਵੀ ਜੁੜਿਆ ਹੈ ਅਤੇ ਉਥੇ ਦੇ ਸਥਾਨਕ ਵਿਅਕਤੀਆਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਨਾਲ ਲੋਕਾਂ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦਾ ਉਤਸ਼ਾਹ ਮਿਲੇਗਾ।

RELATED ARTICLES
POPULAR POSTS