ਟ੍ਰੇਨਿੰਗ ਤੋਂ ਬਾਅਦ 1 ਜੁਲਾਈ 2021 ਤੋਂ ਕੰਮ ‘ਤੇ ਕੀਤਾ ਜਾਵੇਗਾ ਤਾਇਨਾਤ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਬਿਜਨਸ ਨਿਰੀਖਣ ਦੇ ਦੌਰਾਨ ਹਾਲਾਤ ‘ਤੇ ਨਜ਼ਰ ਰੱਖਣ ਦੇ ਲਈ 100 ਨਵੇਂ ਆਕਯੂਪੇਸ਼ਨਲ ਹੈਲਥ ਐਂਡ ਸੇਫਟੀ ਇੰਸਪੈਕਟਰ ਨੂੰ ਨੌਕਰੀ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਵੇਂ ਇੰਸਪੈਕਟਰ ਇਹ ਯਕੀਨੀ ਬਣਾਉਣਗੇ ਕਿ ਕਰਮਚਾਰੀ, ਕਾਰੋਬਾਰੀ ਅਤੇ ਆਮ ਲੋਕ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇ। ਨਵੇਂ ਇੰਸਪੈਕਟਰ ਇਕ ਟ੍ਰੇਨਿੰਗ ਪ੍ਰੋਗਰਾਮ ‘ਚ ਵੀ ਸ਼ਾਮਲ ਹੋਣਗੇ ਅਤੇ ਉਹ ਵੱਖ-ਵੱਖ ਇਲਾਕਿਆਂ ‘ਚ ਜਾਣਗੇ। ਪੰਜ ਹਫਤਿਆਂ ਦੇ ਅੰਦਰ ਇਨ੍ਹਾਂ ਦੀ ਟ੍ਰੇਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ 1 ਜੁਲਾਈ 2021 ਤੋਂ ਕੰਮ ‘ਤੇ ਨਿਯੁਕਤ ਕਰ ਦਿੱਤਾ ਜਾਵੇਗਾ। ਓਨਟਾਰੀਓ ਦੇ ਲੇਬਰ, ਟ੍ਰੇਨਿੰਗ ਅਤੇ ਸਕਿੱਲ ਡਿਵੈਲਪਮੈਂਟ ਮੰਤਰੀ ਮੋਂਟੀ ਮੈਕਨਾਗਟਨ ਨੇ ਕਿਹਾ ਕਿ ਰਾਜ ‘ਚ ਕਾਰੋਬਾਰੀ ਅਤੇ ਹੋਰ ਸੰਸਥਾਵਾਂ ਹੌਲੀ-ਹੌਲੀ ਖੁੱਲ੍ਹ ਰਹੇ ਹਨ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਕਾਰੋਬਾਰ ‘ਚ ਚੰਗੀ ਤਰ੍ਹਾਂ ਨਾਲ ਕੰਮ ਕਰਨ ‘ਚ ਮਦਦ ਕਰੀਏ ਅਤੇ ਇਸ ਸਬੰਧ ‘ਚ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇ। ਇਨ੍ਹਾਂ 100 ਨਵੇਂ ਇੰਸਪੈਕਟਰਾਂ ਦੇ ਨਾਲ ਓਨਟਾਰੀਓ ‘ਚ ਇਨ੍ਹਾਂ ਇੰਸਪੈਕਟਰਾਂ ਦੀ ਗਿਣਤੀ 500 ਤੋਂ ਜ਼ਿਆਦਾ ਹੋ ਜਾਵੇਗੀ। ਸਰਕਾਰ ਇੰਸਪੈਕਟਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਦੇ ਨਾਲ ਬਿਜਨਸ ਮਾਲਕਾਂ ਨੂੰ ਜਾਗਰੂਕ ਕਰੇਗਾ। ਓਨਟਾਰੀਓ ‘ਚ ਇਹ ਇੰਸਪੈਕਟਰ ਹੁਣ ਤੱਕ 13, 374 ਤੋਂ ਜ਼ਿਆਦਾ ਕੋਵਿਡ-19 ਸਬੰਧਿਤ ਵਰਕਪਲੇਸ ਇੰਸਪੈਕਟਰ ਕਰ ਚੁੱਕੇ ਹਨ ਅਤੇ ਪੂਰੇ ਰਾਜ ‘ਚ ਜਾਂਚ ਤੋਂ ਬਾਅਦ 9480 ਆਰਡਰਜ਼ ਅਤੇ 373 ਟਿਕਟ ਜਾਰੀ ਕੀਤੇ ਹਨ। 15 ਮਾਮਲਿਆਂ ‘ਚ ਅਸੁਰੱਖਿਅਤ ਕੰਮ ਨੂੰ ਰੋਕਿਆ ਗਿਆ ਹੈ। ਇਹ ਇੰਸਪੈਕਟਰ ਲਗਾਤਾਰ ਇਹ ਦਿਖਾਉਂਦੇ ਹਨ ਕਿ ਕਾਰੋਬਾਰੀਆਂ ਨੂੰ ਆਪਣੇ ਬਿਜਨਸ ਪਰਿਸਰਾਂ ‘ਚ ਸੁਰੱਖਿਆ ਮਾਨਕਾਂ ਨੂੰ ਕਿਸ ਤਰ੍ਹਾਂ ਨਾਲ ਪਾਲਣ ਕਰਨਾ ਹੈ ਅਤੇ ਰਾਜ ਤੋਂ ਸਹੀ ਮਦਦ ਅਤੇ ਗਾਈਡਲਾਈਨਜ਼ ਪ੍ਰਾਪਤ ਕਰਨਾ ਹੈ।
ਵਰਕਪਲੇਸ ਇੰਸਪੈਕਟਰ ਲਗਾਤਾਰ ਲੋਕਾਂ ਨੂੰ ਲੌਕਡਾਊਨ ਤੋਂ ਬਾਹਰ ਨਿਕਲਣ ‘ਚ ਮਦਦ ਕਰ ਰਹੀ ਹੈ। ਲੰਘੇ ਹਫਤੇ ‘ਚ 100 ਪ੍ਰੋਵਿੰਸ਼ੀਅਲ ਦਫ਼ਤਰੀ ਅਧਿਕਾਰੀਆਂ ਨੂੰ ਈਸਟਰਨ ਓਨਟਾਰੀਓ, ਦਰਹਮ ਰੀਜਨ ਸਮੇਤ 1081 ਕੰਮ ਕਰਨ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਹੈ। ਆਉਂਦੇ ਦਿਨਾਂ ‘ਚ ਯਾਰਕ ਰੀਜਨ ‘ਚ 5 ਮਾਰਚ, 6 ਮਾਰਚ ਨੂੰ ਵਿੰਡਸਰ ਅਕਸੈਸ ‘ਚ 6 ਮਾਰਚ ਨੂੰ ਅਤੇ ਵਾਟਰਲੂ ਰੀਜਨ ‘ਚ 11 ਤੋਂ 16 ਮਾਰਚ ਤੱਕ ਇੰਸਪੈਕਸ਼ਨ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਦਰਹਮ ਰੀਜਨ ਮੈਡੀਕਲ ਅਫ਼ਸਰ ਡਾ. ਰਾਬਰਟ ਕਾਇਲੇ ਨੇ ਕਿਹਾ ਕਿ ਸਾਡੇ ਛੋਟੇ ਬਿਜਨਸ ਮਾਲਕਾਂ ਵੀ ਇਨ੍ਹਾਂ ਸਾਰੀਆਂ ਸੁਰੱਖਿਆ ਮੁਹਿੰਮਾਂ ‘ਚ ਪੂਰੇ ਜੋਸ਼ ਨਾਲ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਮਿਲ ਰਹੀ ਹੈ। ਇਸ ਮਿਲ ਰਹੇ ਸਹਿਯੋਗ ਨਾਲ ਕਾਰੋਬਾਰ ਫਿਰ ਤੋਂ ਪਟੜੀ ‘ਤੇ ਆ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …