ਓਟਵਾ : ਟਰੂਡੋ ਸਰਕਾਰ ਅਤੇ ਹੈਲਥ ਕੈਨੇਡਾ ਕੋਵਿਡ-19 ਐਲਰਟ ਐਪ ਨੂੰ ਸਾਰੇ ਕੈਨੇਡੀਅਨਾਂ ਵੱਲੋਂ ਡਾਊਨਲੋਡ ਕੀਤੇ ਜਾਣ ਲਈ ਇੱਕ ਵਾਰੀ ਮੁੜ ਜ਼ੋਰ ਲਾਇਆ ਜਾ ਰਿਹਾ ਹੈ। ਇਹ ਸਰਕਾਰ ਦੇ ਪੈਨਡੈਮਿਕ ਰਿਸਪਾਂਸ ਦਾ ਸਭ ਤੋਂ ਵੱਡਾ ਹਿੱਸਾ ਹੈ। ਪਰ ਜਿਵੇਂ ਹੋਰ ਪ੍ਰੋਵਿੰਸ ਇਸ ਐਪ ਨੂੰ ਐਕਟੀਵੇਟ ਕਰ ਰਹੇ ਹਨ, ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਕਿਊਰਿਟੀ ਨੂੰ ਲੈ ਕੇ ਕਾਫੀ ਚਿੰਤਾ ਸਤਾ ਰਹੀ ਹੈ। ਹੈਲਥ ਕੈਨੇਡਾ ਦੇ ਦੱਸਣ ਮੁਤਾਬਕ ਜੁਲਾਈ ਦੇ ਅਖੀਰ ਵਿੱਚ ਇਹ ਐਪ ਲਾਂਚ ਕੀਤਾ ਗਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ 3.4 ਮਿਲੀਅਨ ਵਾਰੀ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਇਹ ਐਪ ਜ਼ਿਆਦਾ ਓਨਟਾਰੀਓ ਵਿੱਚ ਡਾਊਨਲੋਡ ਕੀਤਾ ਗਿਆ। ਕੁੱਝ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਇਸ ਐਪ ਨੂੰ ਲੈ ਕੇ ਸਕਿਊਰਿਟੀ ਸਬੰਧੀ ਚਿੰਤਾਵਾਂ ਹਨ। ਰਾਇਰਸਨ ਯੂਨੀਵਰਸਿਟੀ ਦੇ ਡਿਜੀਟਲ ਪ੍ਰੋਫੈਸਰ ਰਿਚਰਡ ਦਾ ਕਹਿਣਾ ਹੈ ਕਿ ਇਹ ਐਪ ਬਲੂਟੁੱਥ ਰਾਹੀਂ ਨੇੜਲੇ ਯੂਜਰਜ ਨਾਲ ਕਿਤੋਂ ਦੇ ਵੀ ਕੋਡ ਸਾਂਝੇ ਕਰਦਾ ਹੈ। ਇਸ ਐਪ ਰਾਹੀਂ ਦੇਸ ਭਰ ਵਿੱਚ 850 ਯੂਜਰਜ ਪਾਜੀਟਿਵ ਪਾਏ ਗਏ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …