Breaking News
Home / ਭਾਰਤ / ਮੋਦੀ ਨੂੰ ਭਾਈ ਕਹਿਣ ਵਾਲੀ ਬਲੋਚਿਸਤਾਨ ਦੀ ਕਰੀਮਾ ਬਲੋਚ ਸਮੇਤ 3 ਆਗੂਆਂ ‘ਤੇ ਕੇਸ

ਮੋਦੀ ਨੂੰ ਭਾਈ ਕਹਿਣ ਵਾਲੀ ਬਲੋਚਿਸਤਾਨ ਦੀ ਕਰੀਮਾ ਬਲੋਚ ਸਮੇਤ 3 ਆਗੂਆਂ ‘ਤੇ ਕੇਸ

Pakistan-Flagਪਾਕਿਸਤਾਨ ਭੇਜ ਸਕਦਾ ਹੈ ਜੇਲ੍ਹ
ਕਵੇਟਾ/ਬਿਊਰੋ ਨਿਊਜ਼
ਬਲੋਚਿਸਤਾਨ ਦੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਨਰਿੰਦਰ ਮੋਦੀ ਦੇ ਬਿਆਨ ਤੋਂ ਪਾਕਿਸਤਾਨ ਕਿਸ ਕਦਰ ਬੁਖਲਾ ਉਠਿਆ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਸ ਨੇ ਬਲੋਚਿਸਤਾਨ ਦੇ ਤਿੰਨ ਆਗੂਆਂ ‘ਤੇ ਕੇਸ ਕਰ ਦਿੱਤਾ ਹੈ।
ਬਲੋਚ ਨੇਤਾਵਾਂ ਨੂੰ ਨਰਿੰਦਰ ਮੋਦੀ ਦੀ ਤਾਰੀਫ ਅਤੇ ਸਪੋਰਟ ਕਰਨਾ ਮਹਿੰਗਾ ਪੈ ਗਿਆ ਹੈ। ਕਰੀਨਾ ਬਲੋਚ ਸਮੇਤ ਤਿੰਨ ਆਗੂਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕਰੀਮਾ ਬਲੋਚ ਉਹੀ ਲੜਕੀ ਹੈ, ਜਿਸ ਨੇ ਨਰਿੰਦਰ ਮੋਦੀ ਨੂੰ ਰੱਖੜੀ ਦੀ ਵਧਾਈ ਦਿੱਤੀ ਸੀ ਅਤੇ ਬਲੋਚ ਮਹਿਲਾਵਾਂ ਦਾ ਭਰਾ ਦੱਸਿਆ ਸੀ। ਕਰੀਮਾ ਨੇ ਇਹ ਵੀ ਕਿਹਾ ਸੀ ਕਿ ਮੋਦੀ ਅਸੀਂ ਆਪਣੀ ਜੰਗ ਖੁਦ ਲੜਾਂਗੇ, ਬੱਸ ਤੁਸੀਂ ਸਾਡੀ ਆਵਾਜ਼ ਬਣ ਜਾਣਾ।
ਕਰੀਮਾ ਬਲੋਚ ਤੋਂ ਇਲਾਵਾ ਬ੍ਰਹਮ ਦਾਗ ਬੁਗਤੀ ਅਤੇ ਹਰਵਿਹਾਰ ‘ਤੇ ਵੀ ਕੇਸ ਹੋਇਆ ਹੈ। ਸ਼ਿਕਾਇਤ ਦੇ ਅਧਾਰ ‘ਤੇ ਪੰਜ ਪੁਲਿਸ ਸਟੇਸ਼ਨਾਂ ਵਿਚ ਕੇਸ ਦਰਜ ਕੀਤੇ ਗਏ ਹਨ। ਕੇਸ ਦਰਜ ਕਰਨ ਦਾ ਅਧਾਰ ਪਾਕਿਸਤਾਨ ਦੇ ਖਿਲਾਫ ਜੰਗ ਛੇੜਨ ਦਾ ਦੋਸ਼ ਮੜ੍ਹਿਆ ਗਿਆ ਹੈ। ਜਿਸ ਦੇ ਤਹਿਤ ਇਨ੍ਹਾਂ ਆਗੂਆਂ ਨੂੰ ਪਾਕਿਸਤਾਨ ਜੇਲ੍ਹ ਵੀ ਭੇਜ ਸਕਦਾ ਹੈ।

Check Also

ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਸਿਹਤਯਾਬ ਹੋਣ ਦੀ ਦਰ 63 ਫੀਸਦੀ ਤੋਂ ਜ਼ਿਆਦਾ

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ ਵੀ 8 ਲੱਖ ਤੱਕ ਪਹੁੰਚਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …