ਨਵੀਂ ਦਿੱਲੀ : ਸੀਨੀਅਰ ਭਾਜਪਾ ਨੇਤਾ ਕਲਰਾਜ ਮਿਸ਼ਰਾ ਨੂੰ ਅਚਾਰੀਆ ਦੇਵਵ੍ਰੱਤ ਦੀ ਥਾਂ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੇਵਵ੍ਰੱਤ ਨੂੰ ਬਦਲ ਕੇ ਗੁਜਰਾਤ ਦਾ ਰਾਜਪਾਲ ਲਾਇਆ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਮਿਸ਼ਰਾ ਅਤੇ ਦੇਵਵ੍ਰੱਤ ਵੱਲੋਂ ਆਪਣੇ ਦਫ਼ਤਰਾਂ ਵਿੱਚ ਅਹੁਦਾ ਸੰਭਾਲਣ ਦੀ ਤਰੀਕ ਤੋਂ ਹੀ ਉਨ੍ਹਾਂ ਦਾ ਕਾਰਜਕਾਲ ਸ਼ੁਰੂ ਹੋ ਜਾਵੇਗਾ। ਮੋਦੀ ਸਰਕਾਰ ਵਿੱਚ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰੀ ਕਲਰਾਜ ਮਿਸ਼ਰਾ (78) ਨੇ 2017 ਵਿੱਚ ਆਪਣੀ ਉਮਰ 75 ਸਾਲ (ਭਾਜਪਾ ਦੇ ਨਿਯਮਾਂ ਮੁਤਾਬਿਕ ਚੋਣ ਵਾਲਾ ਅਹੁਦਾ ਨਾ ਰੱਖ ਸਕਣ ਦੀ ਉਮਰ) ਹੋਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ। ਉੱਤਰ ਪ੍ਰਦੇਸ਼ ਨਾਲ ਸਬੰਧਿਤ ਮਿਸ਼ਰਾ ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਖੜ੍ਹੇ ਨਹੀਂ ਹੋਏ ਸਨ। ਦੇਵਵ੍ਰੱਤ, ਜਿਨ੍ਹਾਂ ਨੂੰ 2015 ਵਿੱਚ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਲਾਇਆ ਗਿਆ ਸੀ, ਸੇਵਾਮੁਕਤ ਹੋਏ ਗੁਜਰਾਤ ਦੇ ਰਾਜਪਾਲ ਓਪੀ ਕੋਹਲੀ ਦੀ ਜਗ੍ਹਾ ਅਹੁਦਾ ਸੰਭਾਲਣਗੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …