400 ਕਰੋੜ ਰੁਪਏ ਦਾ ਬੇਨਾਮੀ ਪਲਾਂਟ ਜ਼ਬਤ
ਨਵੀਂ ਦਿੱਲੀ/ਬਿਊਰੋ ਨਿਊਜ਼
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਭਰਾ ਆਨੰਦ ਕੁਮਾਰ ਅਤੇ ਉਸ ਦੀ ਪਤਨੀ ‘ਤੇ ਆਮਦਨ ਟੈਕਸ ਵਿਭਾਗ ਨੇ ਸ਼ਿਕੰਜਾ ਕਸਿਆ ਹੈ।
ਵਿਭਾਗ ਨੇ ਮਾਇਆਵਤੀ ਦੇ ਭਰਾ ਅਤੇ ਭਰਜਾਈ ਦਾ ਨੋਇਡਾ ਸਥਿਤ 400 ਕਰੋੜ ਰੁਪਏ ਦੀ ਕੀਮਤ ਦਾ ਬੇਨਾਮੀ ਪਲਾਂਟ ਜ਼ਬਤ ਕਰ ਲਿਆ ਹੈ। ਆਨੰਦ ਕੁਮਾਰ ਦੀ ਜਾਇਦਾਦ ਦੀ ਜਾਂਚ ਆਮਦਨ ਟੈਕਸ ਵਿਭਾਗ ਕਰ ਰਿਹਾ ਸੀ। ਆਮਦਨ ਟੈਕਸ ਵਿਭਾਗ ਨੂੰ ਜਾਂਚ ਵਿਚ ਪਤਾ ਲੱਗਾ ਕਿ ਆਨੰਦ ਕੁਮਾਰ ਕੋਲ ਨੋਇਡਾ ਵਿਚ ਇਕ ਬੇਨਾਮੀ ਪਲਾਂਟ ਹੈ ਅਤੇ 7 ਏਕੜ ਵਿਚ ਫੈਲੇ ਇਸ ਪਲਾਂਟ ਦੀ ਕੀਮਤ 400 ਕਰੋੜ ਰੁਪਏ ਹੈ। ਉਧਰ ਆਮਦਨ ਟੈਕਸ ਵਿਭਾਗ ਦੇ ਸੂਤਰਾਂ ਦਾ ਦਾਅਵਾ ਹੈ ਕਿ ਆਨੰਦ ਕੁਮਾਰ ਦੀ ਕੁਝ ਹੋਰ ਬੇਨਾਮੀ ਜਾਇਦਾਦ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਵੀ ਜ਼ਬਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਮਾਇਆਵਤੀ ਨੇ ਹਾਲ ਹੀ ਵਿਚ ਆਪਣੇ ਭਰਾ ਆਨੰਦ ਕੁਮਾਰ ਨੂੰ ਬਸਪਾ ਦਾ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …