ਟੋਰਾਂਟੋ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਬਹੁਤ ਸਾਰੇ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੋਇਆ ਪਰ ਉਹ ਬੱਚਿਆਂ ਦੇ ਨਾਲ ਕੰਮ ਕਰ ਰਹੇ ਹਨ।
ਦੂਜੇ ਪਾਸੇ ਬੋਰਡ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਕੋਵਿਡ-19 ਵੈਕਸੀਨ ਤੋਂ ਛੋਟ ਸਬੰਧੀ ਬੇਨਤੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। 21 ਨਵੰਬਰ ਤੱਕ ਮੈਡੀਕਲ ਕਾਰਨਾਂ ਕਰਕੇ ਤੇ ਜਾਂ ਫਿਰ ਧਾਰਮਿਕ ਕਾਰਨਾਂ ਕਰਕੇ ਕੋਵਿਡ-19 ਦੀ ਵੈਕਸੀਨੇਸ਼ਨ ਤੋਂ ਛੋਟ ਲੈਣ ਲਈ ਅਰਜ਼ੀ ਭੇਜਣ ਵਾਲਿਆਂ ਦੀ ਗਿਣਤੀ 1,000 ਤੋਂ ਵੱਧ ਸੀ। ਟੀਡੀਐਸਬੀ ਦੇ ਬੁਲਾਰੇ ਰਾਇਨ ਬਰਡ ਵੱਲੋਂ ਇਸ ਦੀ ਪੁਸਟੀ ਕੀਤੀ ਗਈ ਕਿ ਇਨ੍ਹਾਂ ਮੁਲਾਜ਼ਮਾਂ ਵਿੱਚੋਂ 920 ਅਜਿਹੇ ਫੈਕਲਟੀ ਮੈਂਬਰ ਹਨ ਜਿਹੜੇ ਵਿਦਿਆਰਥੀਆਂ ਨਾਲ ਰੋਜਾਨਾ ਕੰਮ ਕਰ ਰਹੇ ਹਨ।
ਬੋਰਡ ਨੇ ਆਖਿਆ ਕਿ ਅਸੀਂ ਇਨ੍ਹਾਂ ਬੇਨਤੀਆਂ ਦਾ ਮੁਲਾਂਕਣ ਕਰ ਰਹੇ ਹਾਂ ਪਰ ਕਈ ਵਾਰੀ ਸਾਨੂੰ ਅਜਿਹੀ ਜਾਣਕਾਰੀ ਚਾਹੀਦੀ ਹੁੰਦੀ ਹੈ ਜਿਹੜੀ ਸਾਨੂੰ ਮੁਲਾਜ਼ਮਾਂ ਤੋਂ ਲੈਣੀ ਪੈਂਦੀ ਹੈ। ਬੋਰਡ ਨੇ ਆਖਿਆ ਕਿ ਇਨ੍ਹਾਂ ਬੇਨਤੀਆਂ ਉੱਤੇ ਫਾਈਨਲ ਫੈਸਲਾ ਅਗਲੇ ਹਫਤਿਆਂ ਤੱਕ ਆਉਣ ਦੀ ਸੰਭਾਵਨਾ ਹੈ ਤੇ ਉਦੋਂ ਸਭ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …