Breaking News
Home / ਜੀ.ਟੀ.ਏ. ਨਿਊਜ਼ / ਫੋਰਡ ਸਰਕਾਰ ਨੇ ਵਰਕਰਾਂ ਦੀ ਬਿਹਤਰੀ ਲਈ ਪਾਸ ਕੀਤਾ ਵਰਕਿੰਗ ਫੌਰ ਵਰਕਰਜ਼ ਐਕਟ

ਫੋਰਡ ਸਰਕਾਰ ਨੇ ਵਰਕਰਾਂ ਦੀ ਬਿਹਤਰੀ ਲਈ ਪਾਸ ਕੀਤਾ ਵਰਕਿੰਗ ਫੌਰ ਵਰਕਰਜ਼ ਐਕਟ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਨਵੇਂ ਨਿਯਮ ਪਾਸ ਕੀਤੇ ਗਏ ਹਨ ਜਿਸ ਨਾਲ ਇੰਪਲਾਈਜ ਨੂੰ ਆਫਿਸ ਨਾਲੋਂ ਡਿਸਕੁਨੈਕਟ ਹੋਣ ਵਿੱਚ ਮਦਦ ਮਿਲੇਗੀ ਤੇ ਉਹ ਕੰਮ ਤੇ ਜ਼ਿੰਦਗੀ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰ ਸਕਣਗੇ।
ਮੰਗਲਵਾਰ ਨੂੰ ਸਰਕਾਰ ਨੇ ”ਵਰਕਿੰਗ ਫੌਰ ਵਰਕਰਜ ਐਕਟ” ਪਾਸ ਕੀਤਾ। ਇਸ ਤਹਿਤ ਓਨਟਾਰੀਓ ਵਿੱਚ 25 ਲੋਕਾਂ ਜਾਂ ਇਸ ਤੋਂ ਵੱਧ ਮੁਲਾਜ਼ਮਾਂ ਵਾਲੇ ਬਿਜਨਸਿਜ ਲਈ ਇਹ ਸਰਤ ਹੋਵੇਗੀ ਕਿ ਉਨ੍ਹਾਂ ਦੀ ਇੱਕ ਲਿਖਤੀ ਪਾਲਿਸੀ ਮੁਲਾਜ਼ਮਾਂ ਦੇ ਅਧਿਕਾਰਾਂ ਬਾਰੇ ਹੋਵੇ ਜਿਸ ਵਿੱਚ ਇਹ ਦਰਜ ਹੋਵੇ ਕਿ ਦਿਨ ਖਤਮ ਹੋਣ ਸਮੇਂ ਕਦੋਂ ਉਨ੍ਹਾਂ ਨੇ ਆਪਣੇ ਕੰਮ ਨਾਲੋਂ ਡਿਸਕੁਨੈਕਟ ਕਰਨਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕੰਮ ਵਾਲੀਆਂ ਨੀਤੀਆਂ ਵਿੱਚ ਜਿਹੜੀਆਂ ਗੱਲਾਂ ਸਾਮਲ ਹਨ ਉਨ੍ਹਾਂ ਅਨੁਸਾਰ ਈਮੇਲਜ਼ ਦਾ ਜਵਾਬ ਦੇਣ ਲਈ ਇੱਕ ਨਿਰਧਾਰਤ ਸਮਾਂ ਸੀਮਾ ਹੋਵੇ ਤੇ ਜਦੋਂ ਮੁਲਾਜ਼ਮ ਕੰਮ ਨਹੀਂ ਕਰ ਰਹੇ ਹੋਣ ਉਦੋਂ ਉਹ ਆਊਟ ਆਫ ਆਫਿਸ ਨੋਟੀਫਿਕੇਸ਼ਨ ਆਨ ਕਰ ਲੈਣ। ਐਕਟ ਅਨੁਸਾਰ ਹਰ ਸਾਲ ਪਹਿਲੀ ਜਨਵਰੀ ਤੇ ਪਹਿਲੀ ਮਾਰਚ ਦਰਮਿਆਨ ਇੰਪਲੌਇਰ ਇਹ ਯਕੀਨੀ ਬਣਾਵੇ ਕਿ ਮੁਲਾਜ਼ਮਾਂ ਦੇ ਕੰਮ ਨਾਲੋਂ ਡਿਸਕੁਨੈਕਟ ਹੋਣ ਲਈ ਲਿਖਤੀ ਪਾਲਿਸੀ ਹੋਵੇ।
ਇੱਕ ਬਿਆਨ ਵਿੱਚ ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਅਸੀਂ ਹਾਲਾਤ ਨੂੰ ਮੁੜ ਸੰਤੁਲਿਤ ਕਰਨ ਲਈ ਦ੍ਰਿੜ ਹਾਂ ਤੇ ਓਨਟਾਰੀਓ ਦੇ ਆਰਥਿਕ ਵਿਕਾਸ ਦੀ ਵਾਗਡੋਰ ਅਸੀਂ ਵਰਕਰਜ਼ ਦੇ ਹੱਥ ਦੇਣੀ ਚਾਹੁੰਦੇ ਹਾਂ। ਇਸ ਦੇ ਨਾਲ ਹੀ ਅਸੀਂ ਆਪਣੇ ਪ੍ਰੋਵਿੰਸ ਲਈ ਆਲ੍ਹਾ ਵਰਕਰਜ਼ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਾਂ। ਇਸ ਐਕਟ ਤਹਿਤ ਅਜਿਹੇ ਕਲਾਜ ਦੀ ਵਰਤੋਂ ਉੱਤੇ ਵੀ ਰੋਕ ਲਾਈ ਜਾਵੇਗੀ ਜਿਹੜੇ ਵਰਕਰਜ਼ ਨੂੰ ਚੰਗੀਆਂ ਤਨਖਾਹਾਂ ਵਾਲੀਆਂ ਹੋਰ ਨੌਕਰੀਆਂ ਤੇ ਹੋਰ ਮੌਕੇ ਹਾਸਲ ਕਰਨ ਤੋਂ ਰੋਕਦੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …