ਈਟਾਨਗਰ/ਬਿਊਰੋ ਨਿਊਜ਼
ਕਾਂਗਰਸ ਦੇ ਪੇਮਾ ਖਾਂਡੂ ਨੇ ਅਰੁਣਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਕ ਦਿਨ ਪਹਿਲਾਂ ਲੀਡਰਸ਼ਿਪ ਵਿਚ ਬਦਲਾਅ ਤੋਂ ਬਾਅਦ ਬਾਗ਼ੀ ਮੈਂਬਰ ਕਾਂਗਰਸ ਨਾਲ ਮੁੜ ਤੋਂ ਜੁੜ ਗਏ ਅਤੇ ਅਰੁਣਾਚਲ ਵਿਚ ਸਿਆਸੀ ਜੋੜ-ਤੋੜ ਦਾ ਅੰਤ ਹੋ ਗਿਆ। ਚਾਓਨਾ ਮੀਅਨ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ।
ਸਾਬਕਾ ਮੁੱਖ ਮੰਤਰੀ ਦੋਰਜੀ ਖਾਂਡੂ ਦੇ ਪੁੱਤਰ ਪੇਮਾ (37) ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਹਨ। ਉਂਜ ਉਹ ਸੂਬੇ ਦੇ 9ਵੇਂ ਮੁੱਖ ਮੰਤਰੀ ਬਣੇ ਹਨ। ਤ੍ਰਿਪੁਰਾ ਦੇ ਰਾਜਪਾਲ ਤਥਾਗਤ ਰੌਇ, ਜਿਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ, ਨੇ ਉਨ੍ਹਾਂ ਨੂੰ ਰਾਜ ਭਵਨ ਵਿਚ ਸਹੁੰ ਚੁਕਾਈ। ਦੋਰਜੀ ਖਾਂਡੂ ਦੀ ਹਵਾਈ ਜਹਾਜ਼ ਹਾਦਸੇ ਵਿਚ 2011 ‘ਚ ਮੌਤ ਹੋ ਗਈ ਸੀ।
ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਮਾ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਰਾਜਪਾਲ ਦੇ ਸੂਬੇ ਵਿਚ ਪਰਤਣ ਤੋਂ ਬਾਅਦ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਚੌਤਰਫ਼ਾ ਵਿਕਾਸ ਲਈ ਸਿਆਸੀ ਲੀਕ ਤੋਂ ਹਟ ਕੇ ਸਾਰੇ ਚੁਣੇ ਹੋਏ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …