Breaking News
Home / ਭਾਰਤ / ਪੱਛਮੀ ਬੰਗਾਲ ਦਾ ਨਾਂ ਬਦਲ ਕੇ ‘ਬਾਂਗਲਾ’ ਕਰਨ ਬਾਰੇ ਮਤਾ ਪਾਸ

ਪੱਛਮੀ ਬੰਗਾਲ ਦਾ ਨਾਂ ਬਦਲ ਕੇ ‘ਬਾਂਗਲਾ’ ਕਰਨ ਬਾਰੇ ਮਤਾ ਪਾਸ

logo-2-1-300x105-3-300x105ਕੋਲਕਾਤਾ : ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਸੂਬੇ ਦਾ ਨਾਂ ਪੱਛਮੀ ਬੰਗਾਲ ਤੋਂ ਬਦਲ ਕੇ ‘ਬਾਂਗਲਾ’ (ਅੰਗਰੇਜ਼ੀ ਵਿੱਚ ਬੇਂਗਾਲ) ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ઠਸੂਬਾਈ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਮਤਾ ਲਿਆਉਂਦਿਆਂ ਕਿਹਾ ਕਿ ਸੂਬੇ ਦਾ ਨਾਂ ਬੰਗਾਲੀ ਵਿੱਚ ‘ਬਾਂਗਲਾ’, ਅੰਗਰੇਜ਼ੀ ਵਿੱਚ ‘ਬੈਂਗਾਲ’ ਅਤੇ ਹਿੰਦੀ ਵਿੱਚ ‘ਬੰਗਾਲ’ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬਾਂਗਲਾ ਨਾਂ ਦਾ ਆਪਣਾ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਹੈ। ਉਨ੍ਹਾਂ ਨੂੰ ‘ਬੰਗੋ’ ਨਾਂ ਤੋਂ ਵੀ ਕੋਈ ਸਮੱਸਿਆ ਨਹੀਂ ਹੈ, ਪਰ ਬਹੁਤੇ ਲੋਕ ਚਾਹੁੰਦੇ ਹਨ ਕਿ ‘ਬਾਂਗਲਾ’ ਨਾਂ ਰੱਖਿਆ ਜਾਵੇ। ਅੰਗਰੇਜ਼ੀ ਵਿੱਚ ਇਸ ਦਾ ਨਾਂ ‘ਬੈਂਗਾਲ’ ਹੋਣਾ ਚਾਹੀਦਾ ਹੈ ਤਾਂ ਜੋ ਗੁਆਂਢੀ ਮੁਲਕ ‘ਬੰਗਲਾਦੇਸ਼’ ਦੇ ਨਾਂ ਨਾਲ ਕੋਈ ਉਲਝਣ ਪੈਦਾ ਨਾ ਹੋਵੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬੈਨਰਜੀ ਨੇ ਕਿਹਾ ਕਿ ਜੋ ਸੂਬੇ ਦਾ ਨਾਂ ਬਦਲਣ ਦਾ ਵਿਰੋਧ ਕਰ ਰਹੇ ਹਨ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …