Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਦੇ ਪੰਜ ਪਾਰਲੀਮੈਂਟਮੈਂਬਰਾਂ ਨੇ ਸਾਂਝੇ ਤੌਰ ‘ਤੇ ਕੀਤਾਸ਼ਾਨਦਾਰਬਾਰ-ਬੀ-ਕਿਊ

ਬਰੈਂਪਟਨ ਦੇ ਪੰਜ ਪਾਰਲੀਮੈਂਟਮੈਂਬਰਾਂ ਨੇ ਸਾਂਝੇ ਤੌਰ ‘ਤੇ ਕੀਤਾਸ਼ਾਨਦਾਰਬਾਰ-ਬੀ-ਕਿਊ

Five Brampton MPs Barbecueਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ, ਕੰਵਲਜੀਤ ਸਿੰਘ ਕੰਵਲ
ਬੀਤੇ ਐਤਵਾਰ 28 ਅਗਸਤ ਨੂੰ ਬਰੈਂਪਟਨ ਦੇ ਪੰਜਾਂ ਪਾਰਲੀਮੈਂਟਮੈਂਬਰਾਂ ਰਾਜ ਗਰੇਵਾਲ, ਰਮੇਸ਼ ਸੰਘਾ, ਰੂਬੀਸਹੋਤਾ, ਸੋਨੀਆ ਸਿੱਧੂ ਅਤੇ ਕਮਲਖਹਿਰਾ ਵੱਲੋਂ ਸਾਂਝੇ ਤੌਰ ‘ਤੇ ‘ਬਰੈਂਪਟਨ ਸੌਕਰ ਸੈਂਟਰ’ ਵਿੱਚ ਸ਼ਾਨਦਾਰਬਾਰ-ਬੀ-ਕਿਊ ਦਾਆਯੋਜਨਕੀਤਾ ਗਿਆ। ਬਰੈਂਪਟਨ ਦੇ ਇਤਿਹਾਸ ਵਿੱਚ ਅਜਿਹਾ ਵੱਡਾ-ਈਵੈਂਟ ਪਹਿਲੀਵਾਰ ਸਾਂਝੇ ਤੌਰ ‘ਤੇ ਉਲੀਕਿਆ ਗਿਆ ਹੈ। ਅਲਬੱਤਾ, ਗਾਹੇ-ਬਗਾਹੇ ‘ਇਕੱਲੇ-ਦੁਕੱਲੇ’ ਨਿੱਜੀ ਉਪਰਾਲੇ ਤਾਂ ਆਮ ਹੁੰਦੇ ਹੀ ਰਹਿੰਦੇ ਹਨਪਰ ਇਸ ਤਰ੍ਹਾਂ ਦਾ’ਸਾਂਝਾ-ਉਪਰਾਲਾ’ਪਹਿਲੀਵਾਰਵੇਖਣ ਨੂੰ ਮਿਲਿਆ।
ਬਾਅਦ ਦੁਪਹਿਰ ਇੱਕ ਵਜੇ ਤੋਂ ਪਹਿਲਾਂ ਹੀ ਲੋਕ’ਬਰੈਂਪਟਨ ਸੌਕਰ ਸੈਂਟਰ’ ਦੇ ਖੁੱਲ੍ਹੇ ਮੈਦਾਨ ਜਿੱਥੇ ਸਾਂਝੇ ਕਮਿਊਨਿਟੀਬਾਰ-ਬੀ-ਕਿਊ ਦਾ ਪ੍ਰਬੰਧ ਕੀਤਾ ਗਿਆ ਸੀ, ਵੱਲ ਜਾਣੇ ਸ਼ੁਰੂ ਹੋ ਗਏ ਅਤੇ ਸਵਾ ਕੁ ਇੱਕ ਵਜੇ ਨੇੜਲੀ ਪਾਰਕਿੰਗ ਵਿੱਚ ਕਾਰਾਂ ਲਗਾਉਣਲਈ ਜਗ੍ਹਾ ਨਹੀਂ ਸੀ ਅਤੇ ਕਾਰ-ਸਵਾਰਆਪਣੀਆਂ ਗੱਡੀਆਂ ਡਿਕਸੀਰੋਡਨਾਲ ਲੱਗਦੀ ਕਾਫ਼ੀਦੂਰਵਾਲੀ ਪਾਰਕਿੰਗ ਵਿੱਚ ਲਗਾ ਕੇ ਆ ਰਹੇ ਸਨ। ਬੱਦਲਵਾਈ ਵਾਲਾ ਮੌਸਮ ਵੀਬੜਾ ਸੁਹਾਵਣਾ ਸੀ ਅਤੇ ਵੱਖ-ਵੱਖ ਟੈਂਟਾਂ ਹੇਠਤਿਆਰਕੀਤੇ ਜਾ ਰਹੇ ਬਾਰ-ਬੀ-ਕਿਊ ਚਿਕਨ ਤੇ ਮਟਨਬਰਗਰ, ਪਕੌੜੇ ਅਤੇ ਹੋਰ ਕਈ ਪਕਵਾਨਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ।ਲੋਕਵੀਬੜੇ ਤਹੱਮਲ ਨਾਲਲੰਮੀਆਂ ਲਾਈਨਾਂ ਵਿੱਚ ਖੜੇ ਹੋ ਕੇ ਆਪਣੀਵਾਰੀਦੀਉਡੀਕਕਰਰਹੇ ਸਨ। ਕਿਸੇ ਕਿਸਮਦੀ ਕੋਈ ਕਾਹਲੀਨਜ਼ਰਨਹੀਂ ਆ ਰਹੀ ਸੀ।
ਓਧਰਬਰੈਂਪਟਨ ਦੇ ਪੰਜੇ ਹੀ ਪਾਰਲੀਮੈਂਟਮੈਂਬਰ ਇਸ ਬਾਰ-ਬੀ-ਕਿਊ ਵਿੱਚ ਆਉਣਵਾਲਿਆਂ ਦਾ ਸੁਆਗ਼ਤ ਕਰਰਹੇ ਸਨਅਤੇ ਉਨ੍ਹਾਂ ਦਾਆਉਣਲਈ ਧੰਨਵਾਦ ਵੀਕਰਰਹੇ ਸਨ।ਲੋਕਉਨ੍ਹਾਂ ਨਾਲਖਲੋ-ਖਲੋ ਕੇ ਤਸਵੀਰਾਂ ਖਿੱਚਵਾ ਰਹੇ ਸਨ।ਸ਼ਾਇਦ ਉਹ ਇਸ ਮੌਕੇ ਨੂੰ ਯਾਦਗਾਰੀਪਲਾਂ ਵਿੱਚ ਬਦਲਣਾ ਚਾਹੁੰਦੇ ਹੋਣ।ਆਉਣਵਾਲਿਆਂ ਵਿੱਚ ਲੱਗਭੱਗ ਹਰੇਕਕਮਿਊਨਿਟੀ ਦੇ ਹੀ ਲੋਕਸ਼ਾਮਲਸਨਅਤੇ ਉਹ ਆਪਣੇ ਹਰਮਨ-ਪਿਆਰੇ ਨੇਤਾਵਾਂ ਨੂੰ ਮਿਲਣਅਤੇ ਉਨ੍ਹਾਂ ਨਾਲ ਗੱਲਬਾਤ ਕਰਨਲਈਕਾਫ਼ੀਉਤਾਵਲੇ ਲੱਗ ਰਹੇ ਸਨ।ਨੇਤਾ-ਗਣ ਵੀਉਨ੍ਹਾਂ ਨਾਲ ਖੁੱਲੀਆਂ-ਡੁੱਲੀਆਂ ਗੱਲਾਂ ਕਰਰਹੇ ਸਨ।ਟੈਂਟਾਂ ਹੇਠਲੋਕਾਂ ਦੇ ਬੈਠਣਲਈਵੀਵਧੀਆ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਮੇਜ਼-ਕੁਰਸੀਆਂ ‘ਤੇ ਬੈਠ ਕੇ ਉਹ ਆਰਾਮਨਾਲ ਖਾ-ਪੀਰਹੇ ਸਨ।ਖਾਣ-ਪੀਣ ਦੇ ਨਾਲ-ਨਾਲਸਟੇਜ ਤੋਂ ਗੀਤ-ਸੰਗੀਤ ਦਾਪ੍ਰੋਗਰਾਮਵੀ ਚੱਲ ਰਿਹਾ ਸੀ।
ਇਸ ਦੌਰਾਨ ਪਾਰਲੀਮੈਂਟਮੈਂਬਰਾਂ ਨੇ ਸੰਖੇਪ ਵਿੱਚ ਲਿਬਰਲਸਰਕਾਰਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਹੋਇਆਂ ਲੋਕਾਂ ਦਾ ਉੱਥੇ ਆਉਣਲਈ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਬਰੈਂਪਟਨ ਉੱਤਰੀ ਤੋਂ ਮੈਂਬਰ-ਪਾਰਲੀਮੈਂਟਰੂਬੀਸਹੋਤਾ ਨੇ ਕਿਹਾ, ”ਬਰੈਂਪਟਨਦੀਜੋਸ਼-ਭਰਪੂਰਕਮਿਊਨਿਟੀ ਨੂੰ ਆਪਣੇ ਪਾਰਲੀਮੈਂਟਮੈਂਬਰਾਂ ਨਾਲ ਇਸ ਤਰ੍ਹਾਂ ਵੇਖ ਕੇ ਮੈਨੂੰਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਕਮਲ, ਰਾਜ, ਸੋਨੀਆ, ਰਮੇਸ਼ਅਤੇ ਮੈਂ ਮਿਲ ਕੇ ਬਰੈਂਪਟਨ ਨੂੰ ਹੋਰ ਖੁਸ਼ਹਾਲ ਬਨਾਉਣਲਈਸਖ਼ਤਮਿਹਨਤਕਰਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਅਜਿਹਾ ‘ਸਾਂਝਾ ਕਮਿਊਨਿਟੀਬਾਰ-ਬੀ-ਕਿਊ’ ਹਰਸਾਲਕੀਤਾ ਜਾਇਆ ਕਰੇ।” ਇਸ ਮੌਕੇ ਫੈੱਡਰਲ ਮੰਤਰੀ ਨਵਦੀਪਬੈਂਸ, ਮੈਂਬਰਪਾਰਲੀਮੈਂਟਇਕਰਾਖ਼ਾਲਿਦ, ਬਰੈਂਪਟਨਦੀਮੇਅਰਲਿੰਡਾਜੈਫ਼ਰੀ, ਸਿਟੀ ਕੌਂਸਲਰ ਪੈਟਫੋਰਟਿਨੀ ਤੇ ਗੁਰਪ੍ਰੀਤ ਸਿੰਘ ਢਿੱਲੋਂ, ਪੀਲਰਿਜਨਪੋਲੀਸਅਤੇ ਪੈਰਾ-ਮੈਡੀਕਲਸਰਵਿਸਿਜ਼ ਦੇ ਕਈ ਅਫ਼ਸਰ ਇਸ ਮਹਾਨ-ਈਵੈਂਟ ਵਿੱਚ ਸ਼ਾਮਲ ਹੋਏ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …