ਆਟੋ ਬੀਮਾ ਪ੍ਰੀਮੀਅਮ ‘ਚ ਵੱਡੀ ਛੂਟ ਦੀ ਤਿਆਰੀ
ਮਿਸੀਸਾਗਾ/ਬਿਊਰੋ ਨਿਊਜ਼ : ਜੇਕਰ ਸਰਕਾਰ ਨੇ ਆਪਣੀ ਕੀਤੇ ਵਾਅਦੇ ‘ਤੇ ਅਮਲ ਕੀਤਾ ਤਾਂ 905 ਰੀਜਨ ‘ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਆਟੋ ਬੀਮਾ ਪ੍ਰੀਮੀਅਮਾਂ ‘ਚ ਕਾਫ਼ੀ ਰਾਹਤ ਮਿਲ ਸਕਦੀ ਹੈ। ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੂਸਾ ਨੇ ਘੱਟ ਤਨਖਾਹ ‘ਚ ਵਾਧੇ ਨੂੰ ਸਹੀ ਦੱਸਿਆ ਅਤੇ 906 ਖੇਤਰ ‘ਚ ਆਟੋ ਬੀਮਾ ਦਰਾਂ ਨੂੰ ਘੱਟ ਕਰਨ ਦਾ ਵਾਅਦਾ ਕੀਤਾ ਹੈ।
‘ਪਰਵਾਸੀ ਰੇਡੀਓ’ ਦੇ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਸਵੀਕਾਰ ਕੀਤਾ ਕਿ 905 ਖੇਤਰ ‘ਚ ਆਟੋ ਬੀਮਾ ਦਰਾਂ ‘ਚ ਬਹੁਤ ਬਦਲਾਅ ਹੋਏ ਅਤੇ ਪ੍ਰੀਮੀਅਮ ਘੱਟ ਕਰਨ ਦੇ ਲਈ ਇਸ ਨੂੰ ਨਵੇਂ ਸਿਰੇ ਤੋਂ ਤਹਿ ਕਰਨ ਦਾ ਵਾਅਦਾ ਕੀਤਾ ਹੈ।
ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕਾਰਪੋਰੇਟ ਟੈਕਸ ‘ਚ ਕਮੀ ਦੇ ਬਾਰੇ ‘ਚ ਬੋਲਦੇ ਹੋਏ ਚਾਰਲਸ ਸੂਸਾ ਨੇ ਕਿਹਾ ਕਿ ਲਿਬਰਲ ਸਰਕਾਰ ਛੋਟੇ ਕਾਰੋਬਾਰਾਂ ਦਾ ਸਮਰਥਨ ਕਰਨਾ ਚਾਹੁੰਦੀ ਹੈ ਕਿਉਂਕਿ ਲੋਕਾਂ ਨੂੰ ਨਵੇਂ ਰੁਜ਼ਗਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੰਦੀ ਤੋਂ ਬਾਅਦ ਓਨਟਾਰੀਓ ‘ਚ ਕੁਲ 800,000 ਤੋਂ ਜ਼ਿਆਦਾ ਨਵੇਂ ਰੋਜ਼ਗਾਰ ਨਿੱਜੀ ਕਾਰੋਬਾਰਾਂ ਦੁਆਰਾ ਪੈਦਾ ਕੀਤਾ ਗਏ ਹਨ। ਸਰਕਾਰ ਦੇ ਕੋਲ ਉਨ੍ਹਾਂ ਦੇ ਲਈ ਘੱਟ ਟੈਕਸ ਘੱਟ ਕੀਤੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਫ਼ਲ ਅਤੇ ਸਮਰੱਥ ਬਣੇ ਰਹਿਣ।
ਕਾਰਪੋਰੇਟ ਟੈਕਸ ‘ਚ ਕਟੌਤੀ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਛੋਟੇ ਕਾਰੋਬਾਰਾਂ ਨੂੰ 2000 ਡਾਲਰ ਦਾ ਉਤਸ਼ਾਹਤ ਕਰ ਰਹੀ ਜੋ ਕਿ ਨੌਜਵਾਨਾਂ ਨੂੰ ਨੌਕਰੀ ‘ਤੇ ਰੱਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਸੀਂ ਰੋਜ਼ਗਾਰ ਦੇਣ ਵਾਲੇ ਦੇ ਲਈ ਪ੍ਰਤੀ ਵਿਅਕਤੀ 19,000 ਡਾਲਰ ਤੱਕ ਟ੍ਰੇਨੀਆਂ ਦੀ ਮਦਦ ਪ੍ਰਦਾਨ ਕਰ ਰਹੇ ਹਾਂ ਅਤੇ ਲਾਲ ਫੀਤਾਸ਼ਾਹੀ ਨੂੰ ਲਗਾਤਾਰ ਘੱਟ ਘੱਟ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਓਨਟਾਰੀਓ ਕਾਰਪੋਰੇਟ ਟੈਕਸ ਘੱਟ ਕਰ ਰਿਹਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਅਮਰੀਕਾ ‘ਚ ਕੀ ਕਰ ਰਿਹਾ ਹੈ। ਓਨਟਾਰੀਓ ‘ਚ ਕਾਰਪੋਰੇਟ ਟੈਕਸ ਨੂੰ ਘਟਾ ਕੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਅਮਰੀਕਾ ਤੋਂ ਅੱਗੇ ਵਧ ਸਕੀਏ।
ਓਨਟਾਰੀਓ ‘ਚ ਅੱਜ ਉਤਰ ਅਮਰੀਕਾ ‘ਚ ਅਤੇ ਓਸੀਈਡੀ ਦੇਸ਼ਾਂ ‘ਚ ਸਭ ਤੋਂ ਘੱਟ ਕਾਰਪੋਰੇਟ ਟੈਕਸ ਹੈ, ਉਨ੍ਹਾਂ ਨੇ ਕਿਹਾ ਕਿ ਇਹ 30 ਸਾਲ ‘ਚ ਸਭ ਤੋਂ ਘੱਟ ਹੈ। ਘੱਟ ਤਨਖਾਹ ‘ਚ ਵਾਧੇ ਨੂੰ ਸਪੱਸ਼ਟ ਕਰਨ ਦੇ ਲਈ ਉਨ੍ਹਾਂ ਨੇ ਕਿਹਾ ਕਿ, ਸਾਡੇ ਕੋਲ ਇਕ ਵਧਦੀ ਹੋਈ ਅਰਥਵਿਵਸਥਾ ਹੈ ਅਤੇ ਸਾਡੇ ਕੋਲ ਇਕ ਦਹਾਕੇ ‘ਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ ਪ੍ਰੰਤੂ ਸਾਡੇ ਕੋਲ 1.6 ਮਿਲੀਅਨ ਲੋਕ ਹਨ ਜੋ ਵਧੀਆ ਤਨਖਾਹ ਨਹੀਂ ਲੈ ਪਾ ਰਹੇ ਅਤੇ ਜੋ ਸਹੂਲਤ ਦਾ ਲਾਭ ਨਹੀਂ ਉਠਾ ਰਹੇ। ਅਸੀਂ ਉਨ੍ਹਾਂ ਨੂੰ ਸਮਰਥਨ ਦੇਣਾ ਚਾਹੁੰਦੇ ਹਾਂ, ਤਨਖਾਹ ‘ਚ ਵਾਧੇ ਦੇ ਰੂਪ ‘ਚ।
ਜਦੋਂ 905 ਪੀਲ ਖੇਤਰ ‘ਚ ਹਾਈ ਆਟੋ ਬੀਮਾ ਦਰ ‘ਤੇ ਜਨਤਕ ਗੁੱਸੇ ਦੇ ਬਾਰੇ ‘ਚ ਦੱਸਿਆ ਗਿਆ ਤਾਂ ਮੰਤਰੀ ਨੇ ਕਿਹਾ ਕਿ ਆਟੋ ਬੀਮਾ ‘ਚ ਘੱਟ ਲਾਗਤ ਦੇ ਲਈ ਅਸੀਂ ਕੁੱਝ ਬਦਲਾਅ ਕੀਤੇ ਹਨ ਜੋ ਕਿ ਘੱਟ ਪ੍ਰੀਮੀਅਮ ਕਰੇਗਾ ਪ੍ਰੰਤੂ ਇਹ ਸੰਭਵ ਨਹੀਂ ਹੈ। ਖਾਸ ਕਰਕੇ ਬਰੈਂਪਟਨ, ਮਿਸੀਸਾਗਾ ਅਤੇ ਸਕਾਰਬਰੋ ‘ਚ ਸਾਡੇ ਭਾਈਚਾਰੇ ਦੇ ਲਈ ਸਾਨੂੰ ਵਧੀਆ ਕੰਮ ਕਰਨ ਦੀ ਜਰੂਰਤ ਹੈ। ਡੇਵਿਡ ਮਾਰਸ਼ਲ (ਆਟੋ ਬੀਮਾ ‘ਤੇ ਓਨਟਾਰੀਓ ਦਾ ਸਲਾਹਕਾਰ) ਕਈ ਸਿਫਾਰਸ਼ਾਂ ਦੇ ਨਾਲ ਆਏ ਹਨ ਅਤੇ ਉਸ ਨਾਲ ਪ੍ਰੀਮੀਅਮ ਘੱਟ ਕਰਨ ‘ਚ ਮਦਦ ਮਿਲੇਗੀ।
ਆਉਣ ਵਾਲੇ ਮਹੀਨਿਆਂ ‘ਚ ਮੰਤਰੀ ਨੇ ਕਿਹਾ, ਉਹ ਆਟੋ ਬੀਮਾ ਪ੍ਰੋਗਰਾਮ ਦੇ ਪੁਨਰਗਠਨ ਦੇ ਨਾਲ ਵੀ ਆਉਣਗੇ ਜੋ ਪ੍ਰੀਮੀਅਮ ਦੀ ਲਾਗਤ ਨੂੰ ਘੱਟ ਕਰੇਗਾ। ਮੰਤਰੀ ਨੇ ਸੰਪੂਰਨ ਤੰਦਰੁਸਤੀ ਲਈ 25 ਤੋਂ ਘੱਟ ਉਮਰ ਦੇ ਵਿਅਕਤੀਆਂ ਦੇ ਲਈ ਮੁਫ਼ਤ ਦਵਾਈਆਂ, ਵਿਦਿਆਰਥੀਆਂ ਦੇ ਲਈ ਮੁਫ਼ਤ ਟਿਊਸ਼ਨ ਅਤੇ ਹਸਪਤਾਲਾਂ ਅਤੇ ਸੀਨੀਅਰ ਨਾਗਰਿਕਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਸ਼ਾਮਲ ਕਰਨ ਦੇ ਲਈ ਵੀ ਗੱਲਬਾਤ ਕੀਤੀ ਅਤੇ ਇਸ ਦਿਸ਼ਾ ‘ਚ ਜਲਦੀ ਕਦਮ ਉਠਾਉਣ ਦੀ ਗੱਲ ਵੀ ਕਹੀ।