Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਦੇ 24 ਕਾਲਜਾਂ ‘ਚ ਪੰਜ ਮਹੀਨਿਆਂ ਤੋਂ ਪੜ੍ਹਾਈ ਠੱਪ

ਓਨਟਾਰੀਓ ਦੇ 24 ਕਾਲਜਾਂ ‘ਚ ਪੰਜ ਮਹੀਨਿਆਂ ਤੋਂ ਪੜ੍ਹਾਈ ਠੱਪ

ਕੰਟ੍ਰੈਕਟ ਆਫ਼ਰ ਖਾਰਜ, ਹੜਤਾਲ ਬਰਕਰਾਰ
ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓ ਦੇ ਕਾਲਜਾਂ ਦਾ ਵਿਵਾਦ ਕਿਸੇ ਤਣ ਪੱਤਣ ਨਹੀਂ ਲੱਗਾ। ਨਤੀਜਾ ਇਹ ਨਿਕਲਿਆ ਕਿ ਹੜਤਾਲ ਬਰਕਰਾਰ ਹੈ। ਓਨਟਾਰੀਓ ਦੇ 24 ਕਾਲਜਾਂ ‘ਚ ਬੀਤੇ ਮਹੀਨੇ ਤੋਂ ਪੰਜ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਪਈ ਹੈ। ਕਾਰਨ ਹੈ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨਿਅਨ ਵਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ। ਮੰਗਲਵਾਰ ਨੂੰ ਇਸ ਸਬੰਧੀ ਇਕ ਵੋਟਿੰਗ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਇਸ ਦੇ ਲਈ ਕੋਈ ਵਿਚਕਾਰ ਦੀ ਰਸਤਾ ਲੱਭਿਆ ਜਾ ਸਕੇ। ਪਰ ਕਾਲਜਾਂ ਦੀਆ ਕੋਸ਼ਿਸ਼ ਨੂੰ ਉਸ ਵੇਲੇ ਤਗੜਾ ਝਟਕਾ ਲੱਗਾ ਜਦੋਂ ਫੈਕਲਟੀ ਨੇ ਵੋਟਿੰਗ ‘ਚ ਵਿਚਕਾਰ ਦੇ ਰਸਤੇ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ।
ਓਨਟਾਰੀਓ ਦੇ ਕਾਲਜਾਂ ‘ਚ 15 ਅਕਤੂਬਰ ‘ਤੋਂ ਫੈਕਲਟੀ ਦੀ ਹੜਤਾਲ ਚੱਲੀ ਆ ਰਹੀ ਹੈ। ਮੰਗਲਵਾਰ ਨੂੰ ਫੈਕਲਟੀ ਦੀ ਹੜਤਾਲ ਤੋਂ ਪਰੇਸ਼ਾਨ ਓਨਟਾਰੀਓ ਦੇ 24 ਕਾਲਜਾਂ ਦੇ ਫਾਈਨਲ ਆਫਰ ਦੇ ਸਬੰਧ ‘ਚ ਆਨਲਾਈਨ ਤੇ ਟੈਲੀਫੋਨ ਰਾਹੀਂ ਵੋਟਿੰਗ ਕਰਵਾਈ ਸੀ। ਜਾਣਕਾਰੀ ਮੁਤਾਬਕ ਵੋਟਿੰਗ ਤੋਂ ਬਾਅਦ ਨਤੀਜੇ ਕਾਲਜ ਇੰਪਲਾਇਰ ਕੌਂਸਲ, ਜੋ ਕਿ ਕਾਲਜਾਂ ਦੇ ਪੱਖ ‘ਤੇ ਬਾਗੇਨਿੰਗ ਕਰ ਰਿਹਾ ਸੀ, ਓਨਟਾਰੀਓ ਪਬਲਿਕ ਸੈਕਟਰ ਇੰਪਲਾਈਜ਼ ਯੂਨੀਅਨ, ਜੋ ਕਿ 12,000 ਕਾਮਿਆਂ ਦੀ ਨੁਮਾਇੰਦਗੀ ਕਰ ਰਹੀ ਸੀ, ਨੂੰ ਦਿਖਾਏ ਜਾਣੇ ਸਨ ਤੇ ਫਿਰ ਉਸ ਨੂੰ ਜਨਤਕ ਕੀਤਾ ਜਾਣਾ ਸੀ।
ਦੋ ਦਿਨ ਚੱਲੀ ਇਸ ਵੋਟਿੰਗ ਤੋਂ ਬਾਅਦ ਓਨਟਾਰੀਓ ਪਲਲਿਕ ਸਰਵਿਸ ਇੰਪਲਾਈਜ਼ ਨੇ ਕਿਹਾ ਕਿ ਸਾਡੇ 95 ਫੀਸਦੀ ਕਾਮਿਆਂ ਨੇ ਇਸ ਸਬੰਧੀ ਵੋਟਿੰਗ ਕੀਤੀ ਸੀ, ਜਿਨ੍ਹਾਂ ‘ਚੋਂ 86 ਫੀਸਦੀ ਨੇ ਇਸ ਨੂੰ ਖਾਰਿਜ ਕੀਤਾ ਹੈ। ਯੂਨੀਅਨ ਦੀ ਹੜਤਾਲ ਕਰ ਰਹੀ ਫੈਕਲਟੀ ਤੇ ਕਾਮੇ ਵੀਰਵਾਰ ਬਾਅਦ ਦੁਪਹਿਰ ਇਸ ‘ਤੇ ਇਕ ਵਾਰ ਫਿਰ ਤੋਂ ਓਨਟਾਰੀਓ ਪ੍ਰੀਮੀਅਰ ਨਾਲ ਮੁਲਾਕਾਤ ਕਰਨਗੇ।

 

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …