Breaking News
Home / ਜੀ.ਟੀ.ਏ. ਨਿਊਜ਼ / ਐਮ.ਪੀ. ਸਹੋਤਾ ਨੇ ਵੈਟਨਰਸ ਵੀਕ ਵਿਚ ਸ਼ਰਧਾਂਜਲੀ ਦਿੱਤੀ

ਐਮ.ਪੀ. ਸਹੋਤਾ ਨੇ ਵੈਟਨਰਸ ਵੀਕ ਵਿਚ ਸ਼ਰਧਾਂਜਲੀ ਦਿੱਤੀ

ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਵੈਟਨਰਸ ਵੀਕ ਦੌਰਾਨ ਉਨ੍ਹਾਂ ਸਾਰੇ ਕੈਨੇਡੀਅਨਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ। ਐਮ.ਪੀ. ਸਹੋਤਾ ਨੇ 11 ਨਵੰਬਰ ਨੂੰ ਸਰਵਿਸ ਆਫ ਰਿਬਰੈਂਸ ‘ਚ ਵੀ ਹਿੱਸਾ ਲਿਆ। ਐਮ.ਪੀ. ਸਹੋਤਾ ਨੇ ਬਰਾਂਚ 15 ਅਤੇ ਬਰਾਂਚ 609, ਕੈਨੇਡਾ ਪਿਨ 150 ਦਾ ਵੀ ਦੌਰਾ ਕੀਤਾ ਅਤੇ ਰਾਇਲ ਕੈਨੇਡੀਅਨ ਲੀਗ ਵਿਚ ਕੰਮ ਕਰਨ ਵਾਲੇ ਵਾਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ।
ਕੈਨੇਡਾ ਸਰਕਾਰ ਉਨ੍ਹਾਂ ਫੌਜੀਆਂ ਦੀ ਯਾਦ ‘ਚ ਇਸ ਹਫਤੇ ਪ੍ਰੋਗਰਾਮ ਕਰਦੀ ਹੈ, ਜਿਨ੍ਹਾਂ ਨੇ ਯੁੱਧ, ਫ਼ੌਜੀ ਵਿਵਾਦ ਅਤੇ ਸ਼ਾਂਤੀ ਦੌਰਾਨ ਵਰਦੀ ‘ਚ ਦੇਸ਼ ਦੀ ਸੇਵਾ ਕੀਤੀ। ਆਪਣੇ ਨਿਰਸਵਾਰਥ ਯਤਨਾਂ ਨਾਲ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਸਨਮਾਨ ਦੀ ਰੱਖਿਆ ਕੀਤੀ। ਇਸ ਸਾਲ 10 ਨਵੰਬਰ ਨੂੰ ਬੈਟਲ ਅਤੇ ਪਾਸ਼ਚੇਂਡੇਲ ਦੀ 100ਵੀਂ ਵਰ੍ਹੇਗੰਢ ਮਨਾਈ ਅਤੇ, ਉਨ੍ਹਾਂ ਕੈਨੇਡੀਅਨਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਬੈਲਜ਼ੀਅਮ ‘ਚ ਸ਼ਹੀਦੀ ਦੀ ਅਤੇ 1917 ਵਿਚ ਇਕ ਲੰਬੀ ਲੜਾਈ ਤੋਂ ਬਾਅਦ ਯੁੱਧ ਜਿੱਤਿਆ।
ਕੈਨੇਡੀਅਨ ਫ਼ੌਜੀਆਂ ਦਾ ਬਲੀਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਾਲ ਕੈਨੇਡਾ ਬੈਟਲ ਅਤੇ ਵਿਮੀ ਰੀਜ਼ ਦੀ 150ਵੀਂ ਵਰ੍ਹੇਗੰਢ ਅਤੇ ਇਸ ਯੁੱਧ ਦੀ 100ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਸਹੋਤਾ ਨੇ ਕਿਹਾ ਕਿ ਅਸੀਂ ਇਨ੍ਹਾਂ ਫ਼ੌਜੀਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਾਂਗੇ।

Check Also

ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ …