
ਨਵੀਆਂ ਵਿਕਸਤ 8 ਫਸਲਾਂ ਦੀਆਂ ਕਿਸਮਾਂ ਵੀ ਰਾਸ਼ਟਰ ਨੂੰ ਕੀਤੀਆਂ ਸਮਰਪਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਖ਼ਾਦ ਤੇ ਖੇਤੀਬਾੜੀ ਸੰਗਠਨ ਦੀ 75ਵੀਂ ਵਰ੍ਹੇਗੰਢ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75 ਰੁਪਏ ਦਾ ਸਿੱਕਾ ਜਾਰੀ ਕੀਤਾ। ਇਸਦੇ ਨਾਲ ਹੀ ਮੋਦੀ ਨੇ ਹਾਲ ਹੀ ‘ਚ ਵਿਕਸਿਤ ਕੀਤੀਆਂ ਗਈਆਂ 8 ਫ਼ਸਲਾਂ ਦੀਆਂ 17 ਬਾਇਓ ਸੰਗਠਿਤ ਕਿਸਮਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਸਿੱਕਾ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਵਿਸ਼ਵ ਖ਼ਾਦ ਪ੍ਰੋਗਰਾਮ ਨਾਲ ਸਨਮਾਨਿਤ ਕੀਤਾ ਜਾਣਾ ਇਕ ਬਹੁਤ ਵੱਡੀ ਉਪਲੱਬਧੀ ਹੈ। ਭਾਰਤ ਖੁਸ਼ ਹੈ ਕਿ ਸਾਡਾ ਯੋਗਦਾਨ ਅਤੇ ਇਸਦੇ ਨਾਲ ਜੁੜਿਆ ਇਤਿਹਾਸਕ ਰਿਹਾ ਹੈ।