8 C
Toronto
Wednesday, October 29, 2025
spot_img
Homeਭਾਰਤਬਿਹਾਰ 'ਚ ਮੋਦੀ ਕਰਨਗੇ 12 ਰੈਲੀਆਂ

ਬਿਹਾਰ ‘ਚ ਮੋਦੀ ਕਰਨਗੇ 12 ਰੈਲੀਆਂ

23 ਅਕਤੂਬਰ ਨੂੰ ਸਾਸਾਰਾਮ, ਗਯਾ ਅਤੇ ਭਾਗਲਪੁਰ ਤੋਂ ਸ਼ੁਰੂ ਕਰਨਗੇ ਚੋਣ ਪ੍ਰਚਾਰ
ਪਟਨਾ/ਬਿਊਰੋ ਨਿਊਜ਼
ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ‘ਚ 12 ਰੈਲੀਆਂ ਕਰਨਗੇ। ਇਹ ਰੈਲੀਆਂ ਵਰਚੂਅਲ ਨਹੀਂ ਹੋਣਗੀਆਂ ਬਲਕਿ ਪ੍ਰਧਾਨ ਮੰਤਰੀ ਖੁਦ ਉਥੇ ਜਾਣਗੇ। ਚੋਣ ਪ੍ਰਚਾਰ ਦੀ ਸ਼ੁਰੂਆਤ 23 ਅਕਤੂਬਰ ਨੂੰ ਸਾਸਾਰਾਮ ਤੋਂ ਹੋਵੇਗੀ। ਇਨ੍ਹਾਂ ਸਾਰੀਆਂ ਰੈਲੀਆਂ ‘ਚ ਮੁੱਖ ਮੰਤਰੀ ਨੀਤਿਸ਼ ਕੁਮਾਰ ਸਮੇਤ ਸਹਿਯੋਗੀ ਦਲਾਂ ਦੇ ਆਗੂ ਮੌਜੂਦ ਰਹਿਣਗੇ। ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਬਿਹਾਰ ‘ਚ ਪ੍ਰਧਾਨ ਮੰਤਰੀ ਦੀਆਂ ਸਾਰੀਆਂ ਰੈਲੀਆਂ ਭਾਜਪਾ ਦੀਆਂ ਨਹੀਂ ਬਲਕਿ ਐਨਡੀਏ ਦੀਆਂ ਰੈਲੀਆਂ ਹੋਣਗੀਆਂ। ਰੈਲੀਆਂ ਦੌਰਾਨ ਇਕ ਸਮੇਂ ‘ਚ 100 ਥਾਵਾਂ ‘ਤੇ ਸਕਰੀਨ ਦੇ ਰਾਹੀਂ ਉਨ੍ਹਾਂ ਦਾ ਭਾਸ਼ਣ ਲੋਕਾਂ ਨੂੰ ਸੁਣਾਇਆ ਜਾਵੇਗਾ।

RELATED ARTICLES
POPULAR POSTS