
ਫ਼ਿਰੋਜ਼ਪੁਰ/ਬਿਊਰੋ ਨਿਊਜ
ਨਸ਼ਾ ਤਸਕਰਾ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਅਧੀਨ ਸੀ.ਆਈ.ਸਟਾਫ ਫ਼ਿਰੋਜ਼ਪੁਰ ਪੁਲਿਸ ਨੇ ਫੜੇ ਗਏ ਨਸ਼ਾ ਤਸਕਰ ਦੀ ਨਿਸ਼ਾਨਦੇਹੀ ‘ਤੇ ਪਾਕਿਸਤਾਨ ਤੋਂ ਆਈ 2 ਕਿੱਲੋ 150 ਗਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ । ਹੈਰੋਇਨ ਸਮੇਤ ਫੜੇ ਗਏ ਮੁਲਜ਼ਮ ਕ੍ਰਿਸ਼ਨ ਸਿੰਘ ਪਾਸੋਂ ਪੁੱਛ ਗਿੱਛ ਦੌਰਾਨ ਹਿੰਦ-ਪਾਕਿ ਸਰਹੱਦ ਅਧੀਨ ਜ਼ਿਲ੍ਹਾ ਤਰਨਤਾਰਨ ਅੰਦਰ ਪੈਂਦੀ ਬੀ. ਐਸ.ਐਫ ਚੌਕੀ ਰਾਜੋ ਕੇ ਦੇ ਖੇਤਰ ਵਿਚੋਂ ਤਾਰੋ ਪਾਰ ਕਰ ਚੁੱਕੀ ਹੈਰੋਇਨ ਦੀ ਖੇਪ 2 ਕਿੱਲੋ 150 ਗਰਾਮ ਨੂੰ ਬਰਾਮਦ ਕੀਤਾ ਹੈ। ਜਿਸ ਦੀ ਕੀਮਤ ਕੌਮਾਂਤਰੀ ਮੰਡੀ ‘ਚ 10 ਕਰੋੜ 75 ਲੱਖ ਰੂਪੈ ਬਣਦੀ ਹੈ।