Breaking News
Home / ਪੰਜਾਬ / ਚੰਡੀਗੜ੍ਹ ਨੇੜੇ ਪਹਾੜੀ ਇਲਾਕੇ ‘ਚ ਸਿਆਸਤਦਾਨ ਖਰੀਦਣ ਲੱਗੇ ਜ਼ਮੀਨਾਂ

ਚੰਡੀਗੜ੍ਹ ਨੇੜੇ ਪਹਾੜੀ ਇਲਾਕੇ ‘ਚ ਸਿਆਸਤਦਾਨ ਖਰੀਦਣ ਲੱਗੇ ਜ਼ਮੀਨਾਂ

ਖਹਿਰਾ ਨੇ ਅਜਿਹੇ ਵਰਤਾਰੇ ‘ਤੇ ਰੋਕ ਲਗਾਉਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਨੇੜੇ ਪਹਾੜੀ ਖੇਤਰ ਦੀਆਂ ਜ਼ਮੀਨਾਂ ਵੱਡੇ ਡੀਲਰਾਂ, ਸਿਆਸਤਦਾਨਾਂ ਅਤੇ ਅਫਸਰਾਂ ਨੇ ਖ਼ਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਲਾਲਚ ਇਸ ਕਾਰਨ ਪੈਦਾ ਹੋਇਆ ਹੈ ਕਿਉਂਕਿ ਇਸ ਇਲਾਕੇ ਲਈ 2003 ਦਾ ਪੰਜਾਬ ਜ਼ਮੀਨ ਬਚਾਉ ਕਾਨੂੰਨ ਜੋ ਪੀਐਲਪੀਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਮਿਆਦ 3 ਫਰਵਰੀ ਨੂੰ ਖ਼ਤਮ ਹੋ ਰਹੀ ਹੈ। ਪੰਜਾਬ ਸਰਕਾਰ ਇਸ ਕਾਨੂੰਨ ਦੀ ਮਿਆਦ ਵਿਚ ਜਾਣ ਬੁੱਝਕੇ ਵਾਧਾ ਨਹੀਂ ਕਰ ਰਹੀ। ਇਸ ਕਾਨੂੰਨ ਦੀ ਮਿਆਦ ਖ਼ਤਮ ਹੋ ਜਾਣ ਤੋਂ ਬਾਅਦ ਇਸ ਪਹਾੜੀ ਇਲਾਕੇ ਵਿਚ ਨਿਰਮਾਣ ਕਾਰਜ ਕਰਨ ‘ਤੇ ਲੱਗੀ ਪਾਬੰਦੀ ਖ਼ਤਮ ਹੋ ਜਾਵੇਗੀ। ਹੁਣ ਕੌਡੀਆਂ ਦੇ ਭਾਅ ਖ਼ਰੀਦੀ ਜਾ ਰਹੀ ਜ਼ਮੀਨ ਕਰੋੜਾਂ ਨੂੰ ਪਹੁੰਚ ਜਾਵੇਗੀ।
ਸੁਖਪਾਲ ਸਿੰਘ ਖਹਿਰਾ ਨੇ ਜ਼ਮੀਨਾਂ ਖ਼ਰੀਦਣ ਵਾਲੇ ਇਸ ਵਰਤਾਰੇ ‘ਤੇ ਰੋਕ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਪੀਐਲਪੀਏ ਦੀ ਮਿਆਦ ਵਿਚ ਵਾਧਾ ਕੀਤਾ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸੁਖਬੀਰ ਸਿੰਘ ਬਾਦਲ ਦੇ ਹੋਟਲ ਸੁਖਵਿਲਾ ਦੇ ਨਾਲ ਹੀ 6 ਏਕੜ ਜ਼ਮੀਨ ਖ਼ਰੀਦੀ ਹੈ ਅਤੇ ਉਸ ਥਾਂ ਮਹਿਲ ਉਸਾਰੀ ਦੀ ਯੋਜਨਾ ਹੈ।

Check Also

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ

ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …