ਛੇਤੀ ਹੀ ਕਾਂਗਰਸ ਵਿਚ ਹੋ ਸਕਦੇ ਹਨ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਆਪਣੀ ਤੇਜ਼ ਤਰਾਰ ਤਕਰੀਰ ਲਈ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਕਿਸੇ ਸਮੇਂ ਪੰਜਾਬ ਦੇ ਵੱਡੇ ਦਿਗਜ਼ ਆਗੂਆਂ ਵਿੱਚ ਸ਼ੁਮਾਰ ਜਗਮੀਤ ਸਿੰਘ ਬਰਾੜ ਕਾਂਗਰਸ ਦਾ ਪੰਜਾਬ ਵਿਚ ਵੱਡਾ ਚਿਹਰਾ ਬਣ ਕੇ ਉਭਰੇ ਸਨ। ਖਾਸ ਕਰਕੇ ਮੈਂਬਰ ਪਾਰਲੀਮੈਂਟ ਦੀ ਚੋਣ ਸਮੇਂ ਜਦੋਂ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਮਾਤ ਦਿੱਤੀ ਸੀ। ਪਰ ਫਿਰ ਕੁਝ ਆਪਣੀਆਂ ਸਿਆਸੀ ਗਲਤੀਆਂ ਕਾਰਨ ਤੇ ਕੁਝ ਪਾਰਟੀ ਦੇ ਅੰਦਰ ਆਪਣਿਆਂ ਦੇ ਹੀ ਨਿਸ਼ਾਨੇ ‘ਤੇ ਆਉਣ ਕਾਰਨ ਹਾਸ਼ੀਏ ‘ਤੇ ਗਏ ਜਗਮੀਤ ਬਰਾੜ ਪਾਰਟੀ ਵਿਚੋਂ ਬਾਹਰ ਹੋ ਗਏ ਤੇ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਗ੍ਰਹਿਣ ਲੱਗ ਗਿਆ। ਹੁਣ ਜੋ ਨਵੀਂ ਚਰਚਾ ਛਿੜੀ ਹੈ ਉਸ ਅਨੁਸਾਰ ਜਗਮੀਤ ਸਿੰਘ ਬਰਾੜ ਨੇ ਮੁੜ ਆਪਣੀ ਜੱਦੀ ਪਾਰਟੀ ਕਾਂਗਰਸ ਦਾ ਰੁਖ ਕਰ ਲਿਆ ਹੈ ਤੇ ਉਹ 2019 ਦੀਆਂ ਲੋਕ ਸਭਾ ਚੋਣਾਂ ਦੋਰਾਨ ਪੰਜਾਬ ਦੇ ਕਿਸੇ ਹਲਕੇ ਤੋਂ ਚੋਣ ਵੀ ਲੜ ਸਕਦੇ ਹਨ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …