21.5 C
Toronto
Monday, August 10, 2026
spot_img
Homeਪੰਜਾਬਧਾਰਮਿਕ ਅਸਥਾਨਾਂ ਨੂੰ ਵੀ ਲੈਣਾ ਪਵੇਗਾ ਜੀਐਸਟੀ ਨੰਬਰ

ਧਾਰਮਿਕ ਅਸਥਾਨਾਂ ਨੂੰ ਵੀ ਲੈਣਾ ਪਵੇਗਾ ਜੀਐਸਟੀ ਨੰਬਰ

ਧਾਰਮਿਕ ਅਸਥਾਨਾਂ ਨੂੰ ਵੀ ਲੈਣਾ ਪਵੇਗਾ ਜੀਐਸਟੀ ਨੰਬਰਸ਼੍ਰੋਮਣੀ ਕਮੇਟੀ ਨੇ ਵੀ ਜੀਐਸਟੀ ਨੰਬਰ ਲੈਣ ਦੀ ਪ੍ਰਕਿਰਿਆ ਕੀਤੀ ਸ਼ੁਰੂ
ਅੰਮ੍ਰਿਤਸਰ/ਬਿਊਰੋ ਨਿਊਜ਼
ਕੇਂਦਰ ਸਰਕਾਰ ਵੱਲੋਂ ਇੱਕ ਜੁਲਾਈ ਤੋਂ ਪੂਰੇ ਦੇਸ਼ ਵਿੱਚ ਲਾਗੂ ਕੀਤੇ ਗਏ ਜੀਐਸਟੀ ਨੂੰ ਧਾਰਮਿਕ ਅਸਥਾਨਾਂ ‘ਤੇ ਨਾ ਲਾਗੂ ਕੀਤੇ ਜਾਣ ਦੀ ਮੰਗ ਦੇ ਬਾਵਜੂਦ ਹਰਿਮੰਦਰ ਸਾਹਿਬ ਸਮੇਤ ਸਾਰੇ ਧਾਰਮਿਕ ਅਸਥਾਨਾਂ ਨੂੰ ਜੀ.ਐਸ.ਟੀ ਨੰਬਰ ਜ਼ਰੂਰ ਲੈਣਾ ਪਵੇਗਾ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਧਾਰਮਿਕ ਸੰਸਥਾਵਾਂ ਇਸ ਟੈਕਸ ਤੋਂ ਛੋਟ ਦੇਣ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਲਿਖ ਚੁੱਕੀਆਂ ਹਨ। ਬਾਵਜੂਦ ਇਸ ਦੇ ਸ਼੍ਰੋਮਣੀ ਕਮੇਟੀ ਨੇ ਜੀ.ਐਸ.ਟੀ. ਨੰਬਰ ਲੈਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।
ਭਾਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੈਟ ਵਾਂਗ ਜੀ.ਐਸ.ਟੀ. ਨੂੰ ਹਰਿਮੰਦਰ ਸਾਹਿਬ ਵਿਖੇ ਬਣਨ ਵਾਲੇ ਲੰਗਰ ਤੇ ਹੋਰ ਥਾਵਾਂ ‘ਤੇ ਛੋਟ ਦੇਣ ਲਈ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ। ਇਸ ਦੇ ਬਾਵਜੂਦ ਜੀ.ਐਸ.ਟੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਇਸ ਟੈਕਸ ਤੋਂ ਛੋਟ ਦੇ ਵੀ ਦਿੰਦੀ ਹੈ ਤਾਂ ਵੀ ਉਨ੍ਹਾਂ ਨੂੰ ਜੀ.ਐਸ.ਟੀ. ਨੰਬਰ ਲੈਣਾ ਹੀ ਪਵੇਗਾ। ਇਹ ਹਰ ਕਿਸੇ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੀ.ਐਸ.ਟੀ. ਤੋਂ ਛੋਟ ਲੈਣ ਲਈ ਰਿਟਰਨ ਭਰਨੀ ਪਵੇਗੀ ਤੇ ਜੇਕਰ ਕੋਈ ਵੀ ਰਿਟਰਨ ਭਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਕੋਲ ਜੀ.ਐਸ.ਟੀ. ਨੰਬਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।

RELATED ARTICLES
POPULAR POSTS