7.2 C
Toronto
Tuesday, November 10, 2026
spot_img
HomeਕੈਨੇਡਾFrontਇੰਦੌਰ ਕੰਸਰਟ ਰੱਦ ਹੋਣ ਦੀਆਂ ਅਫਵਾਹਾਂ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ

ਇੰਦੌਰ ਕੰਸਰਟ ਰੱਦ ਹੋਣ ਦੀਆਂ ਅਫਵਾਹਾਂ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ

ਇੰਦੌਰ ਕੰਸਰਟ ਰੱਦ ਹੋਣ ਦੀਆਂ ਅਫਵਾਹਾਂ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ

ਇੰਸਟਾਗ੍ਰਾਮ ਲਾਈਵ ’ਚ ਪ੍ਰਸ਼ੰਸਕਾਂ ਨੂੰ 15 ਨਵੰਬਰ ਦੇ ਸ਼ੋਅ ਦਾ ਦਿੱਤਾ ਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਉਨ੍ਹਾਂ ਅਫਵਾਹਾਂ ਨੂੰ ਖਾਰਜ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸੁਰੱਖਿਆ ਚਿੰਤਾਵਾਂ ਦੇ ਚੱਲਦਿਆਂ ਉਨ੍ਹਾਂ ਦਾ ਆਗਾਮੀ ਇੰਦੌਰ ਕੰਸਰਟ ਰੱਦ ਹੋ ਸਕਦਾ ਹੈ। ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਦਿਲਜੀਤ ਨੇ ਅਜਿਹੀਆਂ ਖਬਰਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਲਈ ਨਿਊਜ਼ ਚੈਨਲਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਹਾਣੀ ਵਿੱਚ ਆਪਣਾ ‘ਮਸਾਲਾ’ ਜੋੜਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਉਹ 15 ਨਵੰਬਰ ਨੂੰ ਇੰਦੌਰ ’ਚ ਜ਼ਰੂਰ ਸ਼ੋਅ ਕਰਨਗੇ। ਦਿਲਜੀਤ ਨੇ ਕਿਹਾ ਕਿ ਆਉਂਦੀ 15 ਨਵੰਬਰ ਨੂੰ ਇੰਦੌਰ ਪਹੁੰਚ ਰਹੇ ਹਾਂ। ਉਨ੍ਹਾਂ ਕਿਹਾ ਕਿ ਇੰਦੌਰ ਪਹੁੰਚ ਕੇ ਸਭ ਤੋਂ ਪਹਿਲਾਂ ਪੋਹਾ ਖਾਵਾਂਗੇ, ਫਿਰ ਚੱਕ ਦੇ ਫੱਟੇ। ਉਨ੍ਹਾਂ ਕਿਹਾ ਕਿ ਕੋਈ ਜੋ ਮਰਜ਼ੀ ਬੋਲੇ, ਮੈਂ 15 ਨਵੰਬਰ ਨੂੰ ਜ਼ਰੂਰ ਮਿਲੂੰਗਾ। ਉਨ੍ਹਾਂ ਦਾ ਆਗਾਮੀ ਇੰਦੌਰ ਕੰਸਰਟ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਬੰਧਕਾਂ ਅਤੇ ਸਮਾਗਮ ਵਾਲੀ ਥਾਂ ਦੇ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਇਹ ਹਦਾਇਤ ਕੀਤੀ ਗਈ ਹੈ ਕਿ ਦਿਲਜੀਤ ਅਜਿਹੇ ਗਾਣੇ ਨਾ ਗਾਉਣ ਜੋ ਬੱਚਿਆਂ ’ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।

RELATED ARTICLES
POPULAR POSTS