7.9 C
Toronto
Monday, November 9, 2026
spot_img
HomeਕੈਨੇਡਾFrontਟਰੰਪ ਸਮਰਥਕ ਨੇ ਚੋਣਾਵੀ ਹਾਰ ਦਾ ਗੁੱਸਾ ਭਾਰਤੀਆਂ ’ਤੇ ਕੱਢਿਆ

ਟਰੰਪ ਸਮਰਥਕ ਨੇ ਚੋਣਾਵੀ ਹਾਰ ਦਾ ਗੁੱਸਾ ਭਾਰਤੀਆਂ ’ਤੇ ਕੱਢਿਆ

ਟਰੰਪ ਸਮਰਥਕ ਨੇ ਚੋਣਾਵੀ ਹਾਰ ਦਾ ਗੁੱਸਾ ਭਾਰਤੀਆਂ ’ਤੇ ਕੱਢਿਆ
ਦੀਵਾਲੀ ਦੇ ਸਮਾਗਮ ’ਚ ਹਿੰਦੂ ਭਾਈਚਾਰੇ ਦੇ ਖਿਲਾਫ ਕੀਤੀ ਨਾਅਰੇਬਾਜ਼ੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਦੀ ਪਾਰਟੀ ਦੀ ਹਾਰ ਹੋਈ ਹੈ ਅਤੇ ਇਸ ਤੋਂ ਬਾਅਦ ਟਰੰਪ ਦੇ ਇਕ ਸਮਰਥਕ ਨੇ ਇਸ ਹਾਰ ਦਾ ਗੁੱਸਾ ਭਾਰਤੀਆਂ ’ਤੇ ਕੱਢਿਆ ਹੈ। ਇਸਦੇ ਚੱਲਦਿਆਂ ਸਿਆਟਲ ਵਿਚ ਦੀਵਾਲੀ ਮਨਾ ਰਹੇ ਭਾਰਤੀਆਂ ਦੇ ਸਮਾਗਮ ਵਿਚ ਟਰੰਪ ਦੇ ਸਮਰਥਕ ਵੀ ਪਹੁੰਚ ਗਏ ਅਤੇ ਉਨ੍ਹਾਂ ਦੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ। ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੋਇਆ ਸੀ ਕਿ ‘ਸਾਰੇ ਭਾਰਤੀਆਂ ਨੂੰ ਦੇਸ਼ ਵਿਚੋਂ ਕੱਢੋ’ ਅਤੇ ‘ਹਿੰਦੂ ਇਸਾਈਆਂ ਦੀ ਥਾਂ ਲੈ ਰਹੇ ਹਨ।’ ਟਰੰਪ ਦੇ ਸਮਰਥਕਾਂ ਨੇ ਭਾਰਤੀਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਡੋਨਾਲਡ ਟਰੰਪ ਦੇ ਸਮਰਥਕਾਂ ਨੇ ਇਲਜ਼ਾਮ ਲਗਾਇਆ ਕਿ ਮੱਧਕਾਲੀ ਚੋਣਾਂ ਵਿਚ ਟਰੰਪ ਦੀ ਪਾਰਟੀ ਦੀ ਹਾਰ ਦੇ ਪਿੱਛੇ ਭਾਰਤੀਆਂ ਦਾ ਹੱਥ ਹੈ। ਇਸੇ ਦੌਰਾਨ ਉਥੇ ਹਾਜ਼ਰ ਵਿਅਕਤੀਆਂ ਨੇ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਸਮਾਗਮ ਵਿਚੋਂ ਬਾਹਰ ਕੱਢ ਦਿੱਤਾ। ਇਸ ਘਟਨਾ ’ਤੇ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪਰਮਿਲਾ ਜੈਪਾਲ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਇਕ ਅਹਿਮ ਤਿਉਹਾਰ ਹੈ ਅਤੇ ਹਿੰਦੂ ਭਾਈਚਾਰੇ ਨੂੰ ਬਿਨਾ ਕਿਸੇ ਡਰ ਦੇ ਆਪਣਾ ਤਿਉਹਾਰ ਮਨਾਉਣ ਦਾ ਹੱਕ ਹੈ।

RELATED ARTICLES
POPULAR POSTS