
ਕੇਜਰੀਵਾਲ ਖਿਲਾਫ ਸਰਕਾਰੀ ਪੈਸੇ ਦੀ ਗਲਤ ਵਰਤੋਂ ਦਾ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਲੀ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਐਫ.ਆਈ.ਆਰ. ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਮਾਮਲੇ ਵਿਚ ਦਰਜ ਕੀਤੀ ਗਈ ਹੈ। ਕੇਜਰੀਵਾਲ ਖਿਲਾਫ ਆਰੋਪ ਹੈ ਕਿ ਉਨ੍ਹਾਂ ਨੇ ਪ੍ਰਚਾਰ ਦੇ ਲਈ ਵੱਡੇ ਹੋਰਡਿੰਗ ਲਗਾਉਣ ਵਿਚ ਜਨਤਾ ਦੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੇ ਲਈ 18 ਅਪ੍ਰੈਲ ਦੀ ਤਰੀਕ ਨਿਸਚਿਤ ਕੀਤੀ ਹੈ। ਦਿੱਲੀ ਪੁਲਿਸ ਨੇ ਰਾਊਜ਼ ਐਵੀਨਿਊ ਅਦਾਲਤ ਵਿਚ ਕੇਜਰੀਵਾਲ ਅਤੇ ਦੋ ਹੋਰ ਆਗੂਆਂ ਗੁਲਾਬ ਸਿੰਘ ਅਤੇ ਨਿਤਿਕਾ ਸ਼ਰਮਾ ’ਤੇ ਐਫ.ਆਈ.ਆਰ. ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਸਦੀ ਜਾਣਕਾਰੀ ਦਿੱਤੀ। ਧਿਆਨ ਰਹੇ ਕਿ 11 ਮਾਰਚ ਨੂੰ ਰਾਊਜ਼ ਐਵੀਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਖਿਲਾਫ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।