6.1 C
Toronto
Friday, October 31, 2025
spot_img
Homeਭਾਰਤਕਰਨਾਟਕ 'ਚ ਕਾਂਗਰਸ ਦੇ 10 ਅਤੇ ਜੇ.ਡੀ.ਐਸ. ਦੇ 3 ਵਿਧਾਇਕ ਦੇ ਸਕਦੇ...

ਕਰਨਾਟਕ ‘ਚ ਕਾਂਗਰਸ ਦੇ 10 ਅਤੇ ਜੇ.ਡੀ.ਐਸ. ਦੇ 3 ਵਿਧਾਇਕ ਦੇ ਸਕਦੇ ਹਨ ਅਸਤੀਫਾ

ਕੁਮਾਰਸਵਾਮੀ ਨੇ ਕਿਹਾ – ਗਠਜੋੜ ਸਰਕਾਰ ਨੂੰ ਕੋਈ ਖਤਰਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਦੀ ਸਿਆਸਤ ਵਿਚ ਇਕ ਵਾਰ ਫਿਰ ਤੋਂ ਹਲਚਲ ਵਧ ਗਈ ਹੈ ਅਤੇ ਕੁਮਾਰਸਵਾਮੀ ਸਰਕਾਰ ‘ਤੇ ਸੰਕਟ ਵਧਦਾ ਜਾ ਰਿਹਾ ਹੈ। ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ‘ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਇਲਾਜ਼ਮ ਲਗਾਇਆ ਹੈ। ਉਧਰ ਭਾਜਪਾ ਨੇ ਵੀ ਕਾਂਗਰਸ ‘ਤੇ ਪਲਟਵਾਰ ਕੀਤਾ ਹੈ। ਸੂਤਰਾਂ ਮੁਤਾਬਕ, ਕਾਂਗਰਸ ਦੇ 10 ਅਤੇ ਜੇ.ਡੀ.ਐਸ. ਦੇ 3 ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਭਾਜਪਾ ਦੀ ਕੋਸ਼ਿਸ਼ ਹੈ ਕਿ ਜਲਦੀ ਹੀ ਇਹ 13 ਵਿਧਾਇਕ ਅਸਤੀਫਾ ਦੇ ਦੇਣ। ਇਸ ਤੋਂ ਬਾਅਦ ਭਾਜਪਾ ਕਰਨਾਟਕ ਵਿਚ ਕੁਮਾਰਸਵਾਮੀ ਨੂੰ ਫਿਰ ਤੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਕਹਿ ਸਕਦੀ ਹੈ। ਇਸ ਸਬੰਧੀ ਭਾਜਪਾ ਨੇ ਆਪਣੇ ਵਿਧਾਇਕਾਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਵੀ ਕਰ ਲਈ ਹੈ।
ਦੂਜੇ ਪਾਸੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ ਕਿ ਕਾਂਗਰਸ-ਜੇ.ਡੀ.ਐਸ. ਗਠਜੋੜ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਠਜੋੜ ਦਾ ਕੋਈ ਵੀ ਵਿਧਾਇਕ ਪਾਲਾ ਨਹੀਂ ਬਦਲੇਗਾ।

RELATED ARTICLES
POPULAR POSTS