32 ਦਿਨਾਂ ਹਨੀਪ੍ਰੀਤ ਹੈ ਫਰਾਰ
ਹਾਈਕੋਰਟ ਨੇ ਹਨੀਪ੍ਰੀਤ ਨੂੰ 12 ਘੰਟਿਆਂ ‘ਚ ਆਤਮ ਸਮਰਪਣ ਕਰਨ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਰਾਮ ਰਹੀਮ ਦੀ ਨਜ਼ਦੀਕੀ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ‘ਤੇ ਦਿੱਲੀ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਚੇਤੇ ਰਹੇ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਸਜ਼ਾ ਸੁਣਵਾਈ ਗਈ ਸੀ ਅਤੇ ਹਨੀਪ੍ਰੀਤ ਉਦੋਂ ਤੋਂ ਹੀ ਫਰਾਰ ਹੈ। ਹਨੀਪ੍ਰੀਤ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਹਰਿਆਣਾ ਵਿਚ ਉਸਦੀ ਜਾਨ ਨੂੰ ਖਤਰਾ ਹੈ। ਇਸ ਤੋਂ ਪਹਿਲਾਂ ਹਨੀਪ੍ਰੀਤ ਦੇ ਵਕੀਲ ਨੇ ਦਾਅਵਾ ਕੀਤਾ ਕਿ ਹਨੀਪ੍ਰੀਤ ਦਿੱਲੀ ਵਿਚ ਹੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਹਨੀਪ੍ਰੀਤ ਨੂੰ ਦੋ ਘੰਟਿਆਂ ਵਿਚ ਪੇਸ਼ ਕਰ ਸਕਦੇ ਹਨ। ਇਸ ਤੋਂ ਬਾਅਦ ਪੁਲਿਸ ਨੇ ਦਿੱਲੀ ਵਿਚ ਛਾਪੇਮਾਰੀ ਵੀ ਕੀਤੀ। ਹਨੀਪ੍ਰੀਤ ਦੇ ਵਕੀਲ ਦਾ ਕਹਿਣਾ ਸੀ ਕਿ ਹਨੀਪ੍ਰੀਤ ਨੂੰ ਨਸ਼ਾ ਕਾਰੋਬਾਰੀਆਂ ਵਲੋਂ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਹਾਈਕੋਰਟ ਨੇ ਹਨੀਪ੍ਰੀਤ ਨੂੰ ਪੁੱਛਿਆ ਕਿ ਜੇਕਰ ਉਸਦੀ ਜਾਨ ਨੂੰ ਖਤਰਾ ਤਾਂ ਉਹ ਆਤਮ ਸਮਰਪਣ ਕਿਉਂ ਨਹੀਂ ਕਰ ਦਿੰਦੀ। ਹਾਈਕੋਰਟ ਨੇ ਹਨੀਪ੍ਰੀਤ ਨੂੰ 12 ਘੰਟਿਆਂ ਅੰਦਰ-ਅੰਦਰ ਆਤਮ ਸਮਰਪਣ ਕਰਨ ਲਈ ਕਿਹਾ ਹੈ।