ਚੰਡੀਗੜ੍ਹ : ਪੰਜਾਬੀ ਗਾਇਕ ਜਸਵਿੰਦਰ ਸਿੰਘ ਬੈਂਸ ਉਰਫ ਜੈਜੀ ਬੈਂਸ ਨੂੰ ਤੈਅ ਲਿਮਟ ਤੋਂ ਜ਼ਿਆਦਾ ਪੈਸੇ ਲੈ ਕੇ ਟਰੈਵਲ ਕਰਨ ਦੇ ਮਾਮਲੇ ਵਿਚ ਇਨਕਮ ਟੈਕਸ ਦੀ ਟੀਮ ਨੇ ਬੁੱਧਵਾਰ ਨੂੰ ਡੇਢ ਵਜੇ ਚੰਡੀਗੜ੍ਹ ਏਅਰਪੋਰਟ ‘ਤੇ ਡਿਟੇਨ ਕੀਤਾ। ਜਾਣਕਾਰੀ ਅਨੁਸਾਰ ਜੈਂਜੀ ਬੈਂਸ ਕੋਲ ਪੰਜ ਲੱਖ ਰੁਪਏ ਸਨ। ਉਹ ਗੋ ਏਅਰ ਦੀ ਫਲਾਈਟ ਵਿਚ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਸਨ। ਬੈਂਸ ਨੂੰ ਇਨਕਮ ਟੈਕਸ ਐਂਡ ਇਨਵੈਸਟੀਗੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਐਮ ਐਸ ਸਹਿਗਲ ਨੇ ਫੜਿਆ। ਬੈਂਸ ਕੋਲੋਂ ਰਾਤ 10.30 ਵਜੇ ਤੱਕ ਪੁੱਛਗਿੱਛ ਕੀਤੀ ਗਈ। ਸਹੀ ਜਾਣਕਾਰੀ ਨਾ ਦੇਣ ‘ਤੇ ਤੈਅ ਲਿਮਟ ਤੋਂ ਜ਼ਿਆਦਾ ਰਕਮ ਨੂੰ ਜਬਤ ਕਰ ਲਿਆ ਗਿਆ।

