11.3 C
Toronto
Thursday, October 8, 2026
spot_img
HomeਕੈਨੇਡਾFrontਵੀਰ ਬਾਲ ਦਿਵਸ ਮੌਕੇ ਰਾਸ਼ਟਰਪਤੀ ਵਲੋਂ 20 ਬੱਚਿਆਂ ਦਾ ਸਨਮਾਨ

ਵੀਰ ਬਾਲ ਦਿਵਸ ਮੌਕੇ ਰਾਸ਼ਟਰਪਤੀ ਵਲੋਂ 20 ਬੱਚਿਆਂ ਦਾ ਸਨਮਾਨ

ਵੀਰ ਬਾਲ ਦਿਵਸ ਮੌਕੇ ਰਾਸ਼ਟਰਪਤੀ ਵਲੋਂ 20 ਬੱਚਿਆਂ ਦਾ ਸਨਮਾਨ
ਫਿਰੋਜ਼ਪੁਰ ਦੇ ਸ਼ਰਵਨ ਸਿੰਘ ਨੂੰ ਵੀ ਮਿਲਿਆ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਵੀਰ ਬਾਲ ਦਿਵਸ ਮੌਕੇ ’ਤੇ ਅੱਜ ਦਿੱਲੀ ਦੇ ਵਿਗਿਆਨ ਭਵਨ ’ਚ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਗਏ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਪੁਰਸਕਾਰ ਜੇਤੂਆਂ ਵਿਚ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਸ਼ਰਵਣ ਸਿੰਘ ਵੀ ਸ਼ਾਮਲ ਹੈ, ਜਿਸ ਨੇ ਪਾਕਿਸਤਾਨ ਨਾਲ ਜੰਗ ਦੌਰਾਨ ਭਾਰਤੀ ਫੌਜੀਆਂ ਨੂੰ ਰਸਦ ਪਹੁੰਚਾ ਕੇ ਉਨ੍ਹਾਂ ਦੀ ਮੱਦਦ ਕੀਤੀ ਸੀ। ਪਿੰਡ ਚੱਕ ਘੁਬਾਈ ਦੇ ਇਸ 12 ਸਾਲਾਂ ਦੇ ਸ਼ਰਵਨ ਸਿੰਘ ਨੇ ਅਪਰੇਸ਼ਨ ਸੰਧੂਰ ਮੌਕੇ ਸਰਹੱਦੀ ਖੇਤਰ ਵਿਚ ਚੱਲ ਰਹੇ ਤਣਾਅ ਦੌਰਾਨ ਬਾਰਡਰ ’ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਦੀ ਸੇਵਾ ਕਰਦਿਆਂ ਕਰੀਬ ਇਕ ਮਹੀਨਾ ਹਰ ਰੋਜ਼ ਚਾਹ, ਲੰਗਰ ਅਤੇ ਦੁੱਧ ਪਹੁੰਚਾਇਆ ਸੀ। ਸ਼ਰਵਨ ਸਿੰਘ ਦੀ ਇਸ ਪ੍ਰਾਪਤੀ ਉਤੇ ਇਲਾਕੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ। ਇਨ੍ਹਾਂ ਸਨਮਾਨਿਤ ਬੱਚਿਆਂ ਵਿਚ ਬਿਹਾਰ ਦਾ 14 ਸਾਲਾਂ ਦਾ ਕ੍ਰਿਕਟਰ ਵੈਭਵ ਸੂੁਰਿਆਵੰਸ਼ੀ ਵੀ ਸ਼ਾਮਲ ਹੈ।

RELATED ARTICLES

POPULAR POSTS