-14.5 C
Toronto
Saturday, February 7, 2026
spot_img
Homeਪੰਜਾਬਬਠਿੰਡਾ 'ਚ ਤਿੰਨ ਬੱਚਿਆਂ ਨੂੰ ਫਾਹੇ ਲਾਉਣ ਤੋਂ ਬਾਅਦ ਬਾਪ ਨੇ ਵੀ...

ਬਠਿੰਡਾ ‘ਚ ਤਿੰਨ ਬੱਚਿਆਂ ਨੂੰ ਫਾਹੇ ਲਾਉਣ ਤੋਂ ਬਾਅਦ ਬਾਪ ਨੇ ਵੀ ਕੀਤੀ ਖ਼ੁਦਕੁਸ਼ੀ

Image Courtesy :jagbani(punjabkesari)

ਪਤਨੀ ਦਾ ਵਿਛੋੜਾ ਅਤੇ ਗਰੀਬੀ ਬਣੀ ਇਸ ਘਟਨਾ ਦਾ ਕਾਰਨ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿਚ ਪਤਨੀ ਦੇ ਵਿਛੋੜੇ ਤੋਂ ਦੁਖੀ ਪਤੀ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਫਾਹਾ ਲਾਉਣ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ। ਲੰਘੀ ਰਾਤ ਦੀ ਇਸ ਘਟਨਾ ਦਾ ਪਤਾ ਅੱਜ ਸਵੇਰੇ ਲੱਗਾ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗਰੀਬ ਕਿਸਾਨ ਨੌਜਵਾਨ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਸਮੇਂ ਉਹ ਆਪਣੇ ਬੱਚਿਆਂ ਪ੍ਰਭਜੋਤ ਸਿੰਘ 6 ਸਾਲ, ਅਰਸ਼ ਕੌਰ 3 ਸਾਲ ਅਤੇ ਇੱਕ ਸਾਲ ਦੀ ਖੁਸ਼ਪ੍ਰੀਤ ਦੀ ਖੁਦ ਸਾਂਭ ਸੰਭਾਲ ਕਰ ਰਿਹਾ ਸੀ। ਗੁਆਂਢੀਆਂ ਦੇ ਦੱਸਣ ਮੁਤਾਬਕ ਬੇਅੰਤ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਸਥਾਨ ਤੋਂ ਮ੍ਰਿਤਕ ਨੌਜਵਾਨ ਵੱਲੋਂ ਆਪਣੀ ਪਤਨੀ ਦੇ ਵਿਛੋੜੇ ਸਬੰਧੀ ਦਰਦ ਭਰਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਇਸ ਦਰਦਨਾਕ ਘਟਨਾ ਕਾਰਨ ਪਿੰਡ ਹਮੀਰਗੜ੍ਹ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

RELATED ARTICLES
POPULAR POSTS