16 C
Toronto
Thursday, November 5, 2026
spot_img
HomeਕੈਨੇਡਾFrontਆਮ ਆਦਮੀ ਪਾਰਟੀ ਦੀ ਵਿਧਾਇਕਾ ਤੋਂ ਬਾਅਦ ਹੁਣ ਜ਼ੀਰਾ ’ਚ ਮੁਅੱਤਲ ਪਟਵਾਰੀ...

ਆਮ ਆਦਮੀ ਪਾਰਟੀ ਦੀ ਵਿਧਾਇਕਾ ਤੋਂ ਬਾਅਦ ਹੁਣ ਜ਼ੀਰਾ ’ਚ ਮੁਅੱਤਲ ਪਟਵਾਰੀ ਦੇ ਘਰ ਈਡੀ ਦੀ ਰੇਡ

ਆਮ ਆਦਮੀ ਪਾਰਟੀ ਦੀ ਵਿਧਾਇਕਾ ਤੋਂ ਬਾਅਦ ਹੁਣ ਜ਼ੀਰਾ ’ਚ ਮੁਅੱਤਲ ਪਟਵਾਰੀ ਦੇ ਘਰ ਈਡੀ ਦੀ ਰੇਡ
ਸਵੇਰੇ ਕਰੀਬ 6 ਵਜੇ ਈਡੀ ਦੀ ਟੀਮ ਪਹੁੰਚ ਗਈ ਮੁਅੱਤਲ ਪਟਵਾਰੀ ਦੇ ਘਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ। ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਮਾਰੇ ਗਏ ਛਾਪੇ ਤੋਂ ਬਾਅਦ, ਅੱਜ ਵੀਰਵਾਰ ਸਵੇਰੇ ਈਡੀ ਦੀ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜ਼ੀਰਾ ਵਿਖੇ ਇੱਕ ਮੁਅੱਤਲ ਪਟਵਾਰੀ ਦੇ ਘਰ ’ਤੇ ਰੇਡ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ ਕਰੀਬ 6 ਵਜੇ ਈਡੀ ਦੀ ਟੀਮ ਜ਼ੀਰਾ ਸਥਿਤ ਨਿਵਾਸ ਵਿਖੇ ਨਿਜੀ ਤੌਰ ’ਤੇ ਤਾਇਨਾਤ ਰਹੇ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੇ ਘਰ ਪਹੁੰਚੀ। ਈਡੀ ਦੀ ਟੀਮ ਨਾਲ ਸੁਰੱਖਿਆ ਏਜੰਸੀਆਂ ਦੇ ਜਵਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਪੂਰੇ ਘਰ ਨੂੰ ਘੇਰੇ ਵਿੱਚ ਲੈ ਲਿਆ ਅਤੇ ਕਿਸੇ ਵੀ ਬਾਹਰੀ ਵਿਅਕਤੀ ਦੇ ਅੰਦਰ ਜਾਣ ਜਾਂ ਬਾਹਰ ਆਉਣ ’ਤੇ ਮੁਕੰਮਲ ਰੋਕ ਲਗਾ ਦਿੱਤੀ ਸੀ। ਨਵਦੀਪ ਸਿੰਘ ਜ਼ਿਲ੍ਹਾ ਮੋਗਾ ਦੇ ਧਰਮਕੋਟ ਵਿਖੇ ਪਟਵਾਰੀ ਵਜੋਂ ਤਾਇਨਾਤ ਸੀ ਅਤੇ ਉਸ ਦੇ ਖਿਲਾਫ 16 ਜੂਨ 2024 ਨੂੰ ਧਰਮਕੋਟ ਥਾਣੇ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਅਤੇ ਮਾਲ ਵਿਭਾਗ ਵੱਲੋਂ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS