Breaking News
Home / ਪੰਜਾਬ / ਅੰਮਿ੍ਰਤਸਰ ਦੇ ਏਅਰਪੋਰਟ ’ਤੇ ਯਾਤਰੀਆਂ ਦਾ ਹੰਗਾਮਾ

ਅੰਮਿ੍ਰਤਸਰ ਦੇ ਏਅਰਪੋਰਟ ’ਤੇ ਯਾਤਰੀਆਂ ਦਾ ਹੰਗਾਮਾ

ਰਾਤ ਸਾਢੇ 10 ਵਜੇ ਫਲਾਈਟ ਰੱਦ ਹੋਣ ਤੋਂ ਨਰਾਜ਼ ਸਨ ਯਾਤਰੀ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਰਾਤ 11 ਵਜੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਇਸ ਕਾਰਨ ਰਾਤ ਸਮੇਂ ਅੰਮਿ੍ਰਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਯਾਤਰੀਆਂ ਕੋਲ ਨਾ ਤਾਂ ਅੱਗੇ ਜਾਣ ਲਈ ਫਲਾਈਟ ਸੀ ਅਤੇ ਨਾ ਹੀ ਰਾਤ ਦੇ ਠਹਿਰਨ ਦਾ ਕੋਈ ਪ੍ਰਬੰਧ ਸੀ। ਅਹਿਮਦਾਬਾਦ ਤੋਂ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਐਸ.ਜੀ. 3790 ਕਰੀਬ ਇਕ ਘੰਟੇ ਦੀ ਦੇਰੀ ਨਾਲ ਅੰਮਿ੍ਰਤਸਰ ਹਵਾਈ ਅੱਡੇ ’ਤੇ ਉਤਰੀ। ਇਹੀ ਫਲਾਈਟ 3791 ਬਣ ਕੇ ਰਾਤ 10 ਵਜੇ ਅੰਮਿ੍ਰਤਸਰ ਤੋਂ ਅਹਿਮਦਾਬਾਦ ਲਈ ਉਡਾਣ ਭਰਦੀ ਹੈ। ਯਾਤਰੀ ਸਮੇਂ ਸਿਰ ਹਵਾਈ ਅੱਡੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਦੀ ਚੈਕਿੰਗ ਵੀ ਕੀਤੀ ਗਈ। ਸਪਾਈਸ ਜੈੱਟ ਦੀ ਫਲਾਈਟ ਰਾਤ 10 ਵੱਜ ਕੇ 23 ਮਿੰਟ ’ਤੇ ਅੰਮਿ੍ਰਤਸਰ ਪਹੁੰਚੀ, ਪਰ ਵਾਪਸੀ ਲਈ ਉਡਾਣ ਨਹੀਂ ਭਰ ਸਕੀ। ਸ਼ੁਰੂਆਤ ’ਚ ਯਾਤਰੀਆਂ ਨੂੰ ਕੁਝ ਨਹੀਂ ਦੱਸਿਆ ਗਿਆ ਪਰ ਬਾਅਦ ’ਚ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।

 

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …