ਬੈਂਸ ਨੇ ਕਿਹਾ – ਮੈਨੂੰ ਕਾਨੂੰਨ ‘ਤੇ ਪੂਰਾ ਭਰੋਸਾ, ਪਰ ਕੇਸਾਂ ਤੋਂ ਨਹੀਂ ਡਰਦਾ
ਲੁਧਿਆਣਾ/ਬਿਊਰੋ ਨਿਊਜ਼
ਰੇਤ ਮਾਫੀਆ ਦਾ ਵਿਰੋਧ ਕਰਨ ਸਮੇਂ ਪੰਜਾਬ ਪੁਲਿਸ ਨਾਲ ਹੋਏ ਟਕਰਾਅ ਦੇ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਦੀ ਅਦਾਲਤ ਨੇ ਬਰੀ ਕਰ ਦਿੱਤਾ। ਅਦਾਲਤ ਨੇ ਬੈਂਸ ਨਾਲ ਇਸ ਮਾਮਲੇ ਵਿਚ ਨਾਮਜ਼ਦ 29 ਹੋਰ ਵਿਅਕਤੀਆਂ ਨੂੰ ਵੀ ਰਾਹਤ ਦਿੰਦਿਆਂ ਬਰੀ ਕੀਤਾ। ਧਿਆਨ ਰਹੇ ਕਿ ਬੈਂਸ ਸਮੇਤ 29 ਵਿਅਕਤੀਆਂ ‘ਤੇ ਸਾਲ 2015 ਵਿਚ ਰੇਤ ਮਾਈਨਿੰਗ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਇਕ ਪੁਲਿਸ ਮੁਲਾਜ਼ਮ ਨੇ ਆਰੋਪ ਲਗਾਇਆ ਸੀ ਕਿ ਸਿਮਰਜੀਤ ਬੈਂਸ ਨੇ ਉਸ ‘ਤੇ ਟਰੱਕ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਕਰਕੇ ਬੈਂਸ ਅਤੇ ਸਾਥੀਆਂ ‘ਤੇ ਧਾਰਾ 307 ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ‘ਤੇ ਭਰੋਸਾ ਹੈ ਅਤੇ ਉਹ ਅਜਿਹੇ ਕੇਸਾਂ ਤੋਂ ਬਿਲਕੁਲ ਵੀ ਨਹੀਂ ਡਰਦੇ।
Check Also
ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਪਾਰਸ ਆਪਣੇ ਪਰਿਵਾਰ ਸਮੇਤ ਘਰੋਂ ਹੋਇਆ ਗਾਇਬ
ਪਰਿਵਾਰ ਨੇ ਟਰੈਵਲ ਏਜੰਟ ਖਿਲਾਫ ਨਾ ਲਿਖਵਾਈ ਸ਼ਿਕਾਇਤ ਭੋਗਪੁਰ/ਬਿਊਰੋ ਨਿਊਜ਼ : ਅਮਰੀਕਾ ਤੋਂ ਡਿਪੋਰਟ ਕੀਤੇ …