Breaking News
Home / ਕੈਨੇਡਾ / Front / ਪੰਜਾਬ ’ਚ ਪੋਲਿੰਗ ਬੂਥਾਂ ’ਤੇ ਗਰਮੀ ਤੋਂ ਬਚਾਅ ਦਾ ਵੀ ਹੋਵੇਗਾ ਇੰਤਜ਼ਾਮ

ਪੰਜਾਬ ’ਚ ਪੋਲਿੰਗ ਬੂਥਾਂ ’ਤੇ ਗਰਮੀ ਤੋਂ ਬਚਾਅ ਦਾ ਵੀ ਹੋਵੇਗਾ ਇੰਤਜ਼ਾਮ

ਡਾਕਟਰੀ ਸਹੂਲਤ ਦਾ ਵੀ ਕੀਤਾ ਜਾਵੇਗਾ ਪ੍ਰਬੰਧ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ ਅਤੇ ਉਸ ਸਮੇਂ ਗਰਮੀ ਵੀ ਪੂਰੇ ਜ਼ੋਰਾਂ ’ਤੇ ਹੋਵੇਗੀ। ਅਜਿਹੇ ਵਿਚ ਪੋਲਿੰਗ ਬੂਥਾਂ ’ਤੇ ਸਟਾਫ ਅਤੇ ਵੋਟਾਂ ਪਾਉਣ ਲਈ ਜਾਣ ਵਾਲੇ ਵਿਅਕਤੀਆਂ ਲਈ ਗਰਮੀ ਤੋਂ ਬਚਾਅ ਲਈ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਪੋਲਿੰਗ ਬੂਥਾਂ ’ਤੇ ਕੂਲਰ ਅਤੇ ਏਸੀ ਤੋਂ ਲੈ ਕੇ ਛਾਂ ਦਾ ਇੰਤਜ਼ਾਮ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਵੇਟਿੰਗ ਏਰੀਆ ਅਤੇ ਸਾਥ ਸੁਥਰੇ ਬਾਥਰੂਮ ਵੀ ਸਥਾਪਿਤ ਕੀਤੇ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੋਲਿੰਗ ਬੂਥਾਂ ’ਤੇ ਗਰਮੀ ਤੋਂ ਬਚਾਅ ਦੇ ਇੰਤਜ਼ਾਮ ਤੈਅ ਸਮੇਂ ’ਤੇ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਡਾਕਟਰੀ ਸਹੂਲਤ ਲਈ ਜ਼ਰੂਰੀ ਦਵਾਈਆਂ ਅਤੇ ਪੈਰਾ ਮੈਡੀਕਲ ਸਟਾਫ ਨੂੰੂ ਤੈਨਾਤ ਕਰਨ ਲਈ ਕਿਹਾ ਗਿਆ ਹੈ। ਧਿਆਨ ਰਹੇ ਕਿ ਇਸ ਵਾਰ 85 ਸਾਲ ਤੋਂ ਉਪਰ ਅਤੇ ਅੰਗਹੀਣ ਵੋਟਰਾਂ ਕੋਲੋਂ ਪੋਸਟਲ ਬੈਲਟ ਪੇਪਰ ਜ਼ਰੀਏ ਵੋਟਾਂ ਪੁਆਈਆਂ ਜਾਣਗੀਆਂ। ਇਸਦੇ ਲਈ ਕਮਿਸ਼ਨ ਵਲੋਂ 25, 26, 27 ਅਤੇ 28 ਮਈ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।

Check Also

ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ

ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …