-9.5 C
Toronto
Friday, December 5, 2025
spot_img
Homeਦੁਨੀਆਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਮਰੀਕੀ ਸਫੀਰ

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਮਰੀਕੀ ਸਫੀਰ

ਲਾਂਘੇ ਦੀ ਸ਼ੁਰੂਆਤ ਲਈ ਭਾਰਤ ਤੇ ਪਾਕਿ ਸਰਕਾਰ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਅਮਰੀਕੀ ਸਫੀਰ ਡੋਨਲ ਬਲੂਮ ਨੇ ਆਪਣੇ ਸਫਾਰਤਖਾਨੇ ਦੇ ਵਫਦ ਦੇ ਨਾਲ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ ਅਤੇ ਉੱਥੇ ਦਰਸ਼ਨਾਂ ਹਿਤ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੌਂਸਲ ਜਨਰਲ ਮੈਕਨੋਵਲ ਵੀ ਉਨ੍ਹਾਂ ਨਾਲ ਸਨ। ਉਨ੍ਹਾਂ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਲਈ ਭਾਰਤ ਅਤੇ ਪਾਕਿ ਸਰਕਾਰ ਦੀ ਸ਼ਲਾਘਾ ਵੀ ਕੀਤੀ। ਗੁਰਦੁਆਰਾ ਸਾਹਿਬ ਅਤੇ ਮਜ਼ਾਰ ਵਿਖੇ ਨਤਮਸਤਕ ਹੋਣ ਉਪਰੰਤ ਅਮਰੀਕੀ ਸਫ਼ੀਰ ਨੇ ਗੁਰਦੁਆਰਾ ਸਾਹਿਬ ਕੰਪਲੈਕਸ ‘ਚ ਸਥਾਪਤ ਪਵਿੱਤਰ ਸਰੋਵਰ ਅਤੇ ਇਤਿਹਾਸਕ ਖੂਹ ਦੇ ਵੀ ਦਰਸ਼ਨ ਕੀਤੇ। ਡੋਨਲ ਬਲੂਮ ਨੇ ਹਾਜ਼ਰ ਸੰਗਤ ਨਾਲ ਲੰਗਰ ਵੀ ਛਕਿਆ। ਇਸ ਮੌਕੇ ਐਮ. ਪੀ. ਏ. ਰਮੇਸ਼ ਸਿੰਘ ਅਰੋੜਾ ਅਤੇ ਕਮੇਟੀ ਮੈਂਬਰ ਇੰਦਰਜੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।

 

RELATED ARTICLES
POPULAR POSTS