Breaking News
Home / ਦੁਨੀਆ / ਪ੍ਰਮਾਣੂ ਹਥਿਆਰ ਖਤਮ ਕਰਨ ‘ਚ ਲੱਗੀ ਸੰਸਥਾ ਨੂੰ ਮਿਲਿਆ ਸਨਮਾਨ

ਪ੍ਰਮਾਣੂ ਹਥਿਆਰ ਖਤਮ ਕਰਨ ‘ਚ ਲੱਗੀ ਸੰਸਥਾ ਨੂੰ ਮਿਲਿਆ ਸਨਮਾਨ

ਆਈਕੈਨ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ
ਓਸਲੋ/ਬਿਊਰੋ ਨਿਊਜ਼ : ਦੁਨੀਆ ਤੋਂ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਕੋਸ਼ਿਸ਼ ਵਿਚ ਲੱਗੇ ਸੰਗਠਨ ਇੰਟਰਨੈਸ਼ਨਲ ਕੰਪੇਨ ਟੂ ਐਥੋਲਿਸ਼ ਨਿਊਕਲੀਅਰ ਵੈਪਨਸ (ਆਈਕੈਨ) ਨੂੰ ਸਾਲ 2017 ਦਾ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਨੋਬਲ ਕਮੇਟੀ ਨੇ ਇਸਦਾ ਐਲਾਨ ਕੀਤਾ।
ਕਮੇਟੀ ਨੇ ਵਿਸ਼ਵ ਪੱਧਰੀ ਸਮਝੌਤੇ ਰਾਹੀਂ ਪ੍ਰਮਾਣੂ ਹਥਿਆਰਾਂ ‘ਤੇ ਕਾਨੂੰਨੀ ਤੌਰ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਲਈ ਆਈਕੈਨ ਦੀ ਸ਼ਲਾਘਾ ਕੀਤੀ ਹੈ।
ਇਸ ਪੁਰਸਕਾਰ ਤਹਿਤ ਸੰਗਠਨ ਨੂੰ 11 ਕਰੋੜ ਡਾਲਰ ਦੀ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਜਾਵੇਗਾ। ਆਈਕੈਨ ਨੂੰ ਅਜਿਹੇ ਸਮੇਂ ਵਿਚ ਸ਼ਾਂਤੀ ਦਾ ਨੋਬਲ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜਦੋਂ ਕਿ ਉਤਰੀ ਕੋਰੀਆ ਲਗਾਤਾਰ ਨਾ ਕੇਵਲ ਪ੍ਰਮਾਣੂ ਪ੍ਰੀਖਣ ਕਰ ਰਿਹਾ ਹੈ, ਬਲਕਿ ਹਮਲੇ ਦੀ ਧਮਕੀ ਵੀ ਦੇ ਰਿਹਾ ਹੈ। ਨੋਬਲ ਸ਼ਾਂਤੀ ਕਮੇਟੀ ਦੀ ਪ੍ਰਧਾਨ ਥੈਰਿਟ ਰਿਸ ਐਂਡਰਸਨ ਨੇ ਕਿਹਾ ਕਿ ਆਈਕੈਨ ਨੂੰ ਇਹ ਪੁਰਸਕਾਰ ਪ੍ਰਮਾਣੂ ਹਥਿਆਰ ਦੇ ਇਸਤੇਮਾਲ ਤੋਂ ਹੋਣ ਵਾਲੀ ਤ੍ਰਾਸਦੀ ਵੱਲ ਧਿਆਨ ਖਿੱਚਣ ਤੇ ਵਿਸ਼ਵ ਭਰ ਵਿਚ ਸੰਧੀ ਰਾਹੀਂ ਅਜਿਹੇ ਹਥਿਆਰਾਂ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿਚ ਬੇਮਿਸਾਲ ਯਤਨ ਕਰਨ ਲਈ ਦਿੱਤਾ ਜਾ ਰਿਹਾ ਹੈ। ਆਈਕੈਨ ਦੀ ਸਥਾਪਨਾ 2007 ਵਿਚ ਵਿਆਨਾ ਵਿਚ ਕੀਤੀ ਗਈ ਸੀ। ਫਿਲਹਾਲ 101 ਦੇਸ਼ਾਂ ਦੇ 468 ਗੈਰਕਾਨੂੰਨੀ ਸੰਗਠਨ ਇਸ ਨਾਲ ਜੁੜੇ ਹਨ। ਯੂਐਨ ਦੇ 122 ਮੈਂਬਰ ਦੇਸ਼ਾਂ ਨੇ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਾਉਣ ਵਾਲੀ ਸੰਧੀ ਨੂੰ ਮਨਜੂਰ ਕੀਤਾ ਸੀ। ਇਸ ਵਿਚ ਹਾਲਾਂਕਿ ਭਾਰਤ, ਅਮਰੀਕਾ, ਰੂਸ, ਫਰਾਂਸ, ਚੀਨ, ਬ੍ਰਿਟੇਨ, ਪਾਕਿਸਤਾਨ, ਉਤਰੀ ਕੋਰੀਆ ਤੇ ਇਜ਼ਰਾਈਲ ਸ਼ਾਮਲ ਨਹੀਂ ਸਨ। ਇਸ ਸਬੰਧੀ ‘ਤੇ ਪੰਜਾਹ ਦੇਸ਼ਾਂ ਦੇ ਦਸਤਖਤ ਪਿੱਛੋਂ ਹੀ ਸਮਝੌਤੇ ਦੀਆਂ ਧਾਰਾਵਾਂ ਅਮਲ ਵਿਚ ਆਉਣਗੀਆਂ। ਇਸ ਦੇ ਲਾਗੂ ਹੋਣ ‘ਤੇ ਪ੍ਰਮਾਣੂ ਹਥਿਆਰ ਵੀ ਬਾਰੂਦੀ ਸੁਰੰਗ, ਕਲੱਸਟਰ ਜੰਗ ਅਤੇ ਜੈਵਿਕ ਅਤੇ ਰਸਾਇਣਕ ਹਥਿਆਰ ਦੀ ਤਰ੍ਹਾਂ ਕਾਨੂੰਨੀ ਤੌਰ ‘ਤੇ ਪਾਬੰਦੀਸ਼ੁਦਾ ਹੋ ਜਾਣਗੇ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …