0.7 C
Toronto
Thursday, December 25, 2025
spot_img
Homeਦੁਨੀਆਦੁੱਧ ਨਾ ਪੀਣ 'ਤੇ ਘਰ ਦੇ ਬਾਹਰ ਖੜ੍ਹੀ ਕੀਤੀ ਬੱਚੀ ਹੋਈ ਲਾਪਤਾ

ਦੁੱਧ ਨਾ ਪੀਣ ‘ਤੇ ਘਰ ਦੇ ਬਾਹਰ ਖੜ੍ਹੀ ਕੀਤੀ ਬੱਚੀ ਹੋਈ ਲਾਪਤਾ

ਵਾਸ਼ਿੰਗਟਨ : ਭਾਰਤ ਵਿਚ ਜਨਮੀ ਤਿੰਨ ਸਾਲ ਦੀ ਇਕ ਲੜਕੀ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਲਾਪਤਾ ਹੋ ਗਈ ਹੈ। ਉਸਦੇ ਪਿਤਾ ਨੇ ਦੁੱਧ ਨਾ ਪੀਣ ‘ਤੇ ਰਾਤ ਦੇ ਤਿੰਨ ਵਜੇ ਉਸ ਨੂੰ ਘਰ ਦੇ ਬਾਹਰ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਸੀ। ਕੁਝ ਦੇਰ ਬਾਅਦ ਜਦੋਂ ਪਿਤਾ ਨੇ ਘਰ ਤੋਂ ਬਾਹਰ ਵੇਖਿਆ ਤਾਂ ਬੱਚੀ ਲਾਪਤਾ ਸੀ। ਉਨ੍ਹਾਂ ਨੇ ਦੋ ਸਾਲ ਪਹਿਲਾਂ ਭਾਰਤ ਦੇ ਇਕ ਅਨਾਥ ਆਸ਼ਰਮ ਤੋਂ ਇਸ ਲੜਕੀ ਨੂੰ ਗੋਦ ਲਿਆ ਸੀ। ਰਿਚਰਡਸਨ ਪੁਲਿਸ ਵਿਭਾਗ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਜਾਣਕਾਰੀ ਦਿੱਤੀ ਹੈ ਕਿ ਸ਼ੈਰਿਨ ਮੈਥਿਊਜ਼ ਨੂੰ ਉਸ ਦੇ ਪਿਤਾ ਵੇਸਲੀ ਮੈਥਿਊਜ਼ ਨੇ ਆਖਰੀ ਵਾਰ ਸ਼ਨਿੱਚਰਵਾਰ ਰਾਤ ਤਿੰਨ ਵਜੇ ਘਰ ਦੇ ਬਾਹਰ ਵੇਖਿਆ ਸੀ। ਵੇਸਲੀ ਦਾ ਕਹਿਣਾ ਹੈ ਕਿ ਦੁੱਧ ਨਾ ਪੀਣ ‘ਤੇ ਉਨ੍ਹਾਂ ਬੇਟੀ ਨੂੰ ਸਜ਼ਾ ਦੇ ਤੌਰ ‘ਤੇ ਡਲਾਸ ਵਿਖੇ ਘਰ ਦੇ ਬਾਹਰ ਇਕ ਦਰੱਖਤ ਕੋਲ ਖੜ੍ਹੀ ਕਰ ਦਿੱਤਾ ਸੀ। ਜਦੋਂ ਉਹ 15 ਮਿੰਟ ਬਾਅਦ ਉਸ ਨੂੰ ਵੇਖਣ ਲਈ ਪਰਤੇ ਤਾਂ ਬੇਟੀ ਗਾਇਬ ਮਿਲੀ। ਕਾਫੀ ਖੋਜਬੀਨ ਤੋਂ ਬਾਅਦ ਵੀ ਜਦੋਂ ਉਹ ਨਾ ਮਿਲੀ ਤਾਂ ਵੇਸਲੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਧਿਕਾਰੀ ਕੇਵਿਨ ਪਰਲਿਚ ਨੇ ਦੱਸਿਆ ਕਿ ਬੇਟੀ ਨੂੰ ਇਕੱਲੀ ਛੱਡਣ ਤੇ ਜਾਨ ਜੋਖ਼ਮ ਵਿਚ ਪਾਉਣ ਦੇ ਦੋਸ਼ ਵਿਚ ਵੇਸਲੀ ਨੂੰ ਗ੍ਰਿਫਤਾਰ ਕੀਤਾ। ਐਤਵਾਰ ਨੂੰ ਉਸ ਨੂੰ ਜ਼ਮਾਨਤ ਮਿਲੀ। ਪੁਲਿਸ ਬੱਚੀ ਦੀ ਤਲਾਸ਼ ਕਰ ਰਹੀ ਹੈ।

 

RELATED ARTICLES
POPULAR POSTS