15.6 C
Toronto
Tuesday, April 28, 2026
spot_img
Homeਦੁਨੀਆਜਾਰਜ ਬੁਸ਼ 'ਤੇ ਅਭਿਨੇਤਰੀ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਜਾਰਜ ਬੁਸ਼ ‘ਤੇ ਅਭਿਨੇਤਰੀ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਲਿੰਡ ਨੇ ਕਿਹਾ, ਮਾੜੇ ਢੰਗ ਨਾਲ ਦੋ ਵਾਰ ਉਸ ਦੇ ਸਰੀਰ ਨੂੰ ਲਾਇਆ ਹੱਥ
ਲਾਸ ਏਂਜਲਸ : ਇਸ ਵਾਰ ਜਿਨਸੀ ਸ਼ੋਸ਼ਣ ਦਾ ਦੋਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੂਸ਼ ‘ਤੇ ਲੱਗਿਆ ਹੈ। ਹਾਲੀਵੁੱਡ ਅਭਿਨੇਤਰੀ ਹੀਥਰ ਲਿੰਡ (34) ਨੇ ਸਾਬਕਾ ਰਾਸ਼ਟਰਪਤੀ ‘ਤੇ ਇਕ ਪ੍ਰੋਗਰਾਮ ਦੌਰਾਨ ਦੋ ਵਾਰ ਉਨ੍ਹਾਂ ਦੇ ਸਰੀਰ ਦੇ ਹਿੱਸੇ ਨੂੰ ਮਾੜੇ ਤਰੀਕੇ ਨਾਲ ਹੱਥ ਲਗਾਇਆ। ਲਿੰਡ ਨੇ ਕਿਹਾ ਕਿ ਵੀਲ੍ਹ ਚੇਅਰ ‘ਤੇ ਬੈਠੇ ਬੁਸ਼ ਦਾ ਅੰਦਾਜ਼ ਹੱਥ ਨਾਲ ਕੁਝ ਟੋਲਣ ਵਾਲਾ ਸੀ। ਲਿੰਡ ਮੁਤਾਬਕ ਉਨ੍ਹਾਂ ਨਾਲ ਇਹ ਵਾਕਿਆ ‘ਟਰਨ : ਵਾਸ਼ਿੰਗਟਨ ਸਪਾਈਜ਼’ ਫਿਲਮ ਦੀ ਸਕਰੀਨਿੰਗ ਦੌਰਾਨ ਪੇਸ਼ ਆਇਆ ਜਿਸ ਵਿਚ ਉਨ੍ਹਾਂ ਨੇ ਖੁਦ ਵੀ ਕੰਮ ਕੀਤਾ ਸੀ। ਘਟਨਾ ਕਰੀਬ ਚਾਰ ਸਾਲ ਪਹਿਲਾਂ ਦੀ ਹੈ। ਅਭਿਨੇਤਰੀ ਨੇ ਇਸ ਘਟਨਾ ਦਾ ਵੇਰਵਾ ਲੰਬੇ ਇੰਸਟਾਗ੍ਰਾਮ ਪੋਸਟ ਜ਼ਰੀਏ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਹੁਣ ਜਿਹੇ ਆਈ ਬੁਸ਼ ਦੀ ਤਸਵੀਰ ਨੂੰ ਦੇਖ ਕੇ ਉਨ੍ਹਾਂ ਧੱਕਾ ਲੱਗਿਆ ਹੈ ਤੇ ਉਹ ਘਟਨਾ ਦਾ ਵੇਰਵਾ ਜਨਤਕ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾਈ। ਲਿੰਡ ਨੇ ਕਿਹਾ ਕਿ ਉਹ ਦੇਸ਼ ਦੇ ਸਾਰੇ ਸਾਬਕਾ ਰਾਸ਼ਟਰਪਤੀਆਂ ਦਾ ਸਨਮਾਨ ਕਰਦੀ ਹੈ, ਜਿਨ੍ਹਾਂ ਨੇ ਅਮਰੀਕਾ ਲਈ ਬਹੁਤ ਕੁਝ ਕੀਤਾ। ਪਰ ਇਸ ਘਟਨਾ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਜਿਸ ਸਮੇਂ ਸੀਨੀਅਰ ਬੁਸ਼ ਇਹ ਹਰਕਤ ਕਰ ਰਹੇ ਸਨ, ਉਸ ਵੇਲੇ ਉਨ੍ਹਾਂ ਦੀ ਪਤਨੀ ਬਾਰਬਰਾ ਬੁਸ਼ ਵੀ ਨਾਲ ਹੀ ਖੜ੍ਹੀ ਸੀ। ਸਾਬਕਾ ਰਾਸ਼ਟਰਪਤੀ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਬੁਸ਼ ਕਦੇ ਵੀ ਅਜਿਹੇ ਹਾਲਾਤ ਵਿਚ ਨਹੀਂ ਰਹੇ, ਜਿਸ ਨਾਲ ਕਿਸੇ ਨੂੰ ਤਕਲੀਫ ਹੋਵੇ। ਜੇਕਰ ਉਨ੍ਹਾਂ ਦੀ ਮਜ਼ਾਕੀਆ ਹਰਕਤ ਨਾਲ ਲਿੰਡ ਨੂੰ ਤਕਲੀਫ ਪੁੱਜੀ ਹੈ ਤਾਂ ਉਹ ਉਸ ਲਈ ਤਕਲੀਫ ਚਾਹੁੰਦੇ ਹਨ।

 

RELATED ARTICLES
POPULAR POSTS