-4.1 C
Toronto
Tuesday, February 10, 2026
spot_img
Homeਦੁਨੀਆਪੰਜਾਬਣ ਸ਼੍ਰੀ ਸੈਣੀ ਨੇ ਜਿੱਤਿਆ ਮਿਸ ਵਰਲਡ ਅਮਰੀਕਾ ਦਾ ਖਿਤਾਬ

ਪੰਜਾਬਣ ਸ਼੍ਰੀ ਸੈਣੀ ਨੇ ਜਿੱਤਿਆ ਮਿਸ ਵਰਲਡ ਅਮਰੀਕਾ ਦਾ ਖਿਤਾਬ

ਲੁਧਿਆਣਾ ਤੋਂ ਅਮਰੀਕਾ ਜਾ ਕੇ ਵਸਿਆ ਹੈ ਸ਼੍ਰੀ ਸੈਣੀ ਦਾ ਪਰਿਵਾਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਮਿਸ ਵਰਲਡ ਅਮਰੀਕਾ ਸੰਗਠਨ ਨੇ ਸ਼੍ਰੀ ਸੈਣੀ ਨੂੰ ਮਿਸ ਵਰਲਡ ਅਮਰੀਕਾ 2021 ਲਈ ਚੁਣਿਆ। ਮਿਸ ਅਮਰੀਕਾ 2021 ਦਾ ਤਾਜਪੋਸ਼ੀ ਸਮਾਗਮ ਲਾਸ ਏਂਜਲਸ ਵਿਚ ਹੋਇਆ। ਦੱਸਣਯੋਗ ਹੈ ਕਿ ਸ਼੍ਰੀ ਸੈਣੀ ਮਿਸ ਪੇਜੈਂਟ ਵਿਚ ਅਮਰੀਕਾ ਦੀ ਨੁਮਾਇੰਦਗੀ ਕਰਨ ਕਰਨ ਵਾਲੀ ਪਹਿਲੀ ਭਾਰਤੀ ਅਮਰੀਕੀ ਹੈ। ਉਹ ਮੌਜੂਦਾ ਸਮੇਂ ਵਿਚ ਮਿਸ ਵਰਲਡ ਅਮਰੀਕਾ ਵਾਸ਼ਿੰਗਟਨ ਅਤੇ ਐਮ.ਡਬਲਯੂ.ਏ. ਨੈਸ਼ਨਲ ਬਿਊਟੀ ਵਿਦ ਦ ਪਰਪਸ ਅੰਬੈਸਡਰ ਵੀ ਹੈ। ਜਾਣਕਾਰੀ ਪੰਜਾਬ ਦੇ ਅਬੋਹਰ ਵਿਚ ਉਸ ਦੇ ਨਾਨਾ-ਨਾਨੀ ਟੀ.ਆਰ ਸਚਦੇਵਾ ਅਤੇ ਵਿਜੇ ਲਕਸ਼ਮੀ ਰਹਿ ਰਹੇ ਹਨ। ਸ਼੍ਰੀ ਸੈਣੀ ਦੇ ਅਬੋਹਰ ਸ਼ਹਿਰ ਵਿਚ ਨਾਨਕੇ ਹਨ। ਉਸ ਦੇ ਨਾਨਾ ਟੀ.ਆਰ. ਸਚਦੇਵਾ ਤੇ ਨਾਨੀ ਵਿਜੇ ਲਕਸ਼ਮੀ ਨੇ ਦੱਸਿਆ ਕਿ ਸ਼੍ਰੀ ਸੈਣੀ ਦਾ ਪਰਿਵਾਰ ਕਾਫ਼ੀ ਵਰ੍ਹੇ ਪਹਿਲਾਂ ਲੁਧਿਆਣਾ ਤੋਂ ਅਮਰੀਕਾ ਚਲਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਮੂਲ ਦੀ ਸਾਡੀ ਦੋਹਤੀ ਸ਼੍ਰੀ ਸੈਣੀ ਦਾ ਮਿਸ ਵਰਲਡ ਅਮਰੀਕਾ 2021 ਚੁਣੇ ਜਾਣਾ ਸਾਡੇ ਲਈ ਤੇ ਸਮੂਹ ਪੰਜਾਬੀਆਂ ਅਤੇ ਭਾਰਤੀਆਂ ਲਈ ਬੜੇ ਮਾਣ ਵਾਲੀ ਗੱਲ ਹੈ।

RELATED ARTICLES
POPULAR POSTS