Breaking News
Home / ਦੁਨੀਆ / ‘ਸਿਆਸੀ ਖੇਡ’ ਵਿੱਚੋਂ ਬਾਹਰ ਕਰਨ ਲਈ ‘ਮੈਚ ਫਿਕਸ’ ਸੀ : ਇਮਰਾਨ ਖ਼ਾਨ

‘ਸਿਆਸੀ ਖੇਡ’ ਵਿੱਚੋਂ ਬਾਹਰ ਕਰਨ ਲਈ ‘ਮੈਚ ਫਿਕਸ’ ਸੀ : ਇਮਰਾਨ ਖ਼ਾਨ

ਕਰਾਚੀ ਵਿਖੇ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਵਿਦੇਸ਼ੀ ਤਾਕਤਾਂ ਵੱਲੋਂ ਥੋਪੀ ਹੋਈ ਮੌਜੂਦਾ ਸਰਕਾਰ ਉਸ ਨੂੰ (ਸਿਆਸੀ) ‘ਖੇਡ’ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਇਮਰਾਨ ਨੇ ਕਿਹਾ ਕਿ ਪਾਕਿਸਤਾਨੀਆਂ ਨੂੰ ਵਿਦੇਸ਼ੀ ਤਾਕਤਾਂ ਦਾ ਗ਼ੁਲਾਮ ਬਣਾਉਣ ਲਈ ਉਸ ਦੀ ਬੇਦਖ਼ਲੀ ‘ਫਿਕਸ ਮੈਚ’ ਸੀ। ਕਰਾਚੀ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਨੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਸ ਦੀ ਸਰਕਾਰ ‘ਸਾਜ਼ਿਸ਼ ਜਾਂ ਦਖ਼ਲਅੰਦਾਜ਼ੀ’ ਦਾ ਸ਼ਿਕਾਰ ਹੋਈ ਸੀ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ 69 ਸਾਲਾ ਆਗੂ ਨੇ ਕਿਹਾ ਕਿ ਕਰਾਚੀ ਦੌਰੇ ਦਾ ਮਕਸਦ ਉਸ ਦੀ ਸਿਆਸੀ ਪਾਰਟੀ ਦੇ ਹਿੱਤ ਵਿੱਚ ਨਹੀਂ ਸੀ, ਸਗੋਂ ਪਾਕਿਸਤਾਨ ਅਤੇ ਉਸ ਦੇ ਬੱਚਿਆਂ ਦੇ ਭਵਿੱਖ ਦੇ ਹਿੱਤ ਵਿੱਚ ਸੀ। ਪੀਟੀਆਈ ਖਿਲਾਫ ਵਿਦੇਸ਼ੀ ਫੰਡਿੰਗ ਕੇਸ ਬਾਰੇ ਗੱਲ ਕਰਦਿਆਂ ਇਮਰਾਨ ਨੇ ਕਿਹਾ ਕਿ ਇਹ ਕੇਸ ਉਸ ਨੂੰ ‘ਸਿਆਸੀ ਖੇਡ’ ਵਿੱਚੋਂ ਬਾਹਰ ਕਰਨ ਲਈ ਦਰਜ ਕੀਤਾ ਗਿਆ ਸੀ। ਇਮਰਾਨ ਨੇ ਕਿਹਾ, ”ਮੈਂ ਅਵਾਮ ਨੂੰ ਦੱਸਣਾ ਚਾਹੁੰਦਾ ਕਿ ਮੈਂ ਕਦੇ ਕਿਸੇ ਦੇਸ਼ ਦੇ ਖਿਲਾਫ ਨਹੀਂ ਰਿਹਾ।
ਮੈਂ ਭਾਰਤ ਵਿਰੋਧੀ ਨਹੀਂ ਹਾਂ, ਨਾ ਹੀ ਯੂਰੋਪ ਜਾਂ ਅਮਰੀਕਾ ਵਿਰੋਧੀ ਹਾਂ। ਮੈਂ ਦੁਨੀਆਂ ਦੀ ਮਾਨਵਤਾ ਦੇ ਨਾਲ ਹਾਂ। ਮੈਂ ਦੋਸਤੀ ਸਭ ਨਾਲ ਚਾਹੁੰਦਾਂ ਹਾਂ, ਪਰ ਗ਼ੁਲਾਮੀ ਕਿਸੇ ਨਾਲ ਨਹੀਂ।” ਇਮਰਾਨ ਨੇ ਦੋਸ਼ ਲਾਇਆ ਕਿ ਸੰਘੀ ਜਾਂਚ ਏਜੰਸੀ (ਐੱਫਆਈਏ) ਅਤੇ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਵੱਲੋਂ ਹੁਣ ਉਨ੍ਹਾਂ ਅਤੇ ਉਨ੍ਹਾਂ ਦੀ ਸਾਬਕਾ ਕੈਬਨਿਟ ਖਿਲਾਫ ਫ਼ਰਜ਼ੀ ਕੇਸ ਬਣਾਏ ਜਾਣਗੇ। ਉਨ੍ਹਾਂ ਕਿਹਾ, ”ਮੈਂ ਕਹਿੰਦਾ ਹਾਂ ਕਿ ਵਿਦੇਸ਼ੀ ਫੰਡਿੰਗ ਅਤੇ ਉਸ (ਸ਼ਹਿਬਾਜ਼ ਸ਼ਰੀਫ਼) ਦੇ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਇਕੱਠਿਆਂ ਚੱਲਣੀ ਚਾਹੀਦੀ ਹੈ

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …