
ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਵੀ ਭੂਚਾਲ ਦੇ ਝਟਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਤਿੱਬਤ ਵਿਚ 7 ਦੀ ਗਤੀ ਦਾ ਭੂਚਾਲ ਆਇਆ ਹੈ। ਇਹ ਭੂਚਾਲ ਲੰਘੀ ਰਾਤ 8 ਵਜੇ ਦੇ ਕਰੀਬ ਆਇਆ ਹੈ। ਇਸ ਭੂਚਾਲ ਦੇ ਕਾਰਨ 16 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਭੂਚਾਲ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲੱਹਾਸਾ ਤੋਂ ਕਰੀਬ 400 ਕਿਲੋਮੀਟਰ ਦੂਰ ਤਿੱਬਤ ਦੇ ਨਾਗਕੂ ਖੇਤਰ ਵਿਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਚੀਨ ਦੇ ਭੂਚਾਲ ਨੈਟਵਰਕ ਕੇਂਦਰ ਦੇ ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਇਲਾਕੇ ਵਿਚ ਸਾਫ ਮਹਿਸੂਸ ਕੀਤੇ ਗਏ। ਇਸਦੇ ਚੱਲਦਿਆਂ ਪਾਕਿਸਤਾਨ ਵਿਚ 4.9 ਅਤੇ ਅਫਗਾਨਿਸਤਾਨ ਵਿਚ ਵੀ 4.1 ਦੀ ਗਤੀ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਤਿੱਬਤ ਦੁਨੀਆ ਦੇ ਉਨ੍ਹਾਂ ਇਲਾਕਿਆਂ ਵਿਚ ਸ਼ਾਮਲ ਹੈ, ਜਿੱਥੇ ਭੂਚਾਲ ਆਉਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇੱਥੇ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਆਪਸ ਵਿਚ ਟਕਰਾਉਂਦੀਆਂ ਹਨ। ਇਸਦੀ ਹਲਚਲ ਨਾਲ ਹਿਮਾਲਿਆ ਪਰਬਤ ਬਣਿਆ ਰਹਿੰਦਾ ਹੈ, ਪਰ ਇਸੇ ਵਜ੍ਹਾ ਨਾਲ ਇਲਾਕੇ ਵਿਚ ਭੂਚਾਲ ਆਉਂਦੇ ਰਹਿੰਦੇ ਹਨ। ਜਨਵਰੀ 2025 ਵਿਚ ਵੀ ਤਿੱਬਤ ਦੇ ਤਿੰਗਰੀ ਕਾਊਂਟੀ ਵਿਚ ਭੂਚਾਲ ਆਇਆ ਸੀ, ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ।

