15.1 C
Toronto
Thursday, September 24, 2026
spot_img
HomeਕੈਨੇਡਾFrontਪੱਤਰਕਾਰ ਤਰੁਣ ਤੇਜਪਾਲ ਨੂੰ ਰੇਪ ਮਾਮਲੇ ’ਚ 10 ਸਾਲ ਦੀ ਸਜ਼ਾ - 2013...

ਪੱਤਰਕਾਰ ਤਰੁਣ ਤੇਜਪਾਲ ਨੂੰ ਰੇਪ ਮਾਮਲੇ ’ਚ 10 ਸਾਲ ਦੀ ਸਜ਼ਾ – 2013 ’ਚ ਸਾਥੀ ਪੱਤਰਕਾਰ ਨੇ ਲਗਾਇਆ ਸੀ ਇਲਜ਼ਾਮ

ਪੱਤਰਕਾਰ ਤਰੁਣ ਤੇਜਪਾਲ ਨੂੰ ਰੇਪ ਮਾਮਲੇ ’ਚ 10 ਸਾਲ ਦੀ ਸਜ਼ਾ – 2013 ’ਚ ਸਾਥੀ ਪੱਤਰਕਾਰ ਨੇ ਲਗਾਇਆ ਸੀ ਇਲਜ਼ਾਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਬੰਬੇ ਹਾਈਕੋਰਟ ਦੀ ਗੋਆ ਬੈਂਚ ਨੇ ਅੱਜ ਵੀਰਵਾਰ ਨੂੰ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ ਤਰੁਣ ਤੇਜਪਾਲ ਨੂੰ ਰੇਪ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਸ ਰੇਪ ਮਾਮਲੇ ਵਿਚ ਤਰੁਣ ਤੇਜਪਾਲ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਅਦਾਲਤ ਨੇ ਕਿਹਾ ਕਿ ਉਹ 2  ਹਫਤਿਆਂ ਵਿਚ ਸਰੈਂਡਰ ਕਰੇ। ਇਸ ਤੋਂ ਪਹਿਲਾਂ ਮਈ 2021 ਵਿਚ ਗੋਆ ਦੀ ਟਰਾਇਲ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਤੇਜਪਾਲ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਵਿਚ ਪਹੁੰਚ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਮਾਮਲਾ ਨਵੰਬਰ 2013 ਦਾ ਹੈ। ਉਸ ਸਮੇਂ ‘ਤਹਿਲਕਾ’ ਦੀ ਮਹਿਲਾ ਪੱਤਰਕਾਰ ਨੇ ਇਲਜ਼ਾਮ ਲਗਾਇਆ ਸੀ ਕਿ ਗੋਆ ਵਿਚ ਆਯੋਜਿਤ ਥਿੰਕ ਫੈਸਟ ਦੇ ਦੌਰਾਨ 7 ਅਤੇ 8 ਨਵੰਬਰ  ਦੀ ਰਾਤ ਸਮੇਂ ਹੋਟਲ ਦੀ ਲਿਫਟ ਵਿਚ ਤਰੁਣ ਤੇਜਪਾਲ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ। ਇਸਦੇ ਚੱਲਦਿਆਂ ਹਾਈਕੋਰਟ ਦੇ ਫੈਸਲੇ ’ਤੇ ਤੇਜਪਾਲ ਨੇ ਕਿਹਾ ਕਿ ਮੈਂ ਇਸ ਫੈਸਲੇ ਤੋਂ ਬਹੁਤ ਨਿਰਾਸ਼ ਹਾਂ ਅਤੇ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ। ਤੇਜਪਾਲ ਨੇ ਕਿਹਾ ਕਿ ਕੁਝ ਲੋਕ ‘ਤਹਿਲਕਾ’ ਅਤੇ ‘ਸਿਆਸੀ’ ਬਦਲੇ ਦੀ ਭਾਵਨਾ ਨਾਲ ਪਿਛਲੇ ਕਈ ਸਾਲਾਂ ਤੋਂ ਮੇਰੇ ਪਿੱਛੇ ਪਏ ਹੋਏ ਹਨ।

RELATED ARTICLES
POPULAR POSTS