Breaking News
Home / ਭਾਰਤ / ਮੋਦੀ ਦੇ ਫੈਸਲੇ ਨੋਟਬੰਦੀ ਖਿਲਾਫ ਧਰਨੇ ਸ਼ੁਰੂ

ਮੋਦੀ ਦੇ ਫੈਸਲੇ ਨੋਟਬੰਦੀ ਖਿਲਾਫ ਧਰਨੇ ਸ਼ੁਰੂ

mamata-banerjee_650x400_71479831846ਜੰਤਰ ਮੰਤਰ ‘ਤੇ ਮਮਤਾ ਬੈਨਰਜੀ ਦੇ ਨਾਲ ਜਯਾ ਬਚਨ ਵੀ ਪਹੁੰਚੀ ਧਰਨਾ ਦੇਣ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਦੇ ਖਿਲਾਫ ਵਿਰੋਧੀ ਧਿਰਾਂ ਦਾ ਵਿਰੋਧ ਜਾਰੀ ਹੈ। ਅੱਜ ਰਾਜ ਸਭਾ ਅਤੇ ਲੋਕ ਸਭਾ ਵਿਚ ਹੋ ਰਹੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਵਿਚ ਪਹੁੰਚੇ, ਪਰ ਉਹ ਖਾਮੋਸ਼ ਰਹੇ। ਜਦੋਂ ਕਿ ਵਿਰੋਧੀ ਧਿਰ ਨੇ ਤੈਅ ਕਰ ਲਿਆ ਕਿ ਉਹ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਖਿਲਾਫ ਦੇਸ਼ਭਰ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਨਗੇ। ਇਸ ਸਬੰਧ ਵਿਚ ਅੱਜ ਟੀਐਮਸੀ ਵਲੋਂ ਜੰਤਰ ਮੰਤਰ ‘ਤੇ ਪ੍ਰਦਰਸ਼ਨ ਵੀ ਕੀਤਾ ਗਿਆ। ਰੈਲੀ ਵਿਚ ਮਮਤਾ ਬੈਨਰਜੀ ਦੀ ਪਾਰਟੀ ਦੇ ਲੀਡਰਾਂ ਤੋਂ ਇਲਾਵਾ ਜੇਡੀਯੂ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਵੀ ਸ਼ਾਮਲ ਹੋਏ। ਜਿਨ੍ਹਾਂ ਵਿਚ ਜਯਾ ਬਚਨ ਵੀ ਸ਼ਾਮਲ ਹੈ ਅਤੇ ਪੰਜਾਬ ਤੋਂ ਜਗਮੀਤ ਬਰਾੜ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਪਹੁੰਚੇ। ਇਸ ਮੌਕੇ ‘ਤੇ ਮਮਤਾ ਬੈਨਰਜੀ ਨੇ ਆਖਿਆ ਕਿ ਹਿੰਮਤ ਹੈ ਤਾਂ ਇਸ ਵਕਤ ਇਲੈਕਸ਼ਨ ਕਰਵਾ ਲਓ, ਦੇਖਦੇ ਹਾਂ ਕੌਣ ਤੁਹਾਨੂੰ ਵੋਟ ਦਿੰਦਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਨੇ 8 ਤਰੀਕ ਨੂੰ 8 ਵਜੇ ਹੀ ਦੇਸ਼ ਦੇ 12 ਵਜਾ ਕੇ ਰੱਖ ਦਿੱਤੇ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਵਰਗੇ ਆਗੂ ਨੋਟਬੰਦੀ ਦਾ ਜੰਮ ਕੇ ਵਿਰੋਧ ਕਰ ਰਹੇ ਹਨ ਤੇ ਆਮ ਜਨਤਾ ਲਗਾਤਾਰ ਲਾਈਨਾਂ ਵਿਚ ਲੱਗਣ ਕਾਰਨ ਪਰੇਸ਼ਾਨ ਹੋ ਰਹੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …