Breaking News
Home / ਭਾਰਤ / ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਯੂਪੀ ਚੋਣਾਂ ਬਾਰੇ ਭਵਿੱਖਬਾਣੀ

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਯੂਪੀ ਚੋਣਾਂ ਬਾਰੇ ਭਵਿੱਖਬਾਣੀ

ਕਿਹਾ-ਵੋਟਾਂ ਨਾ ਮਿਲਣ ਦੇ ਬਾਵਜੂਦ ਵੀ ਹੇਰਾਫੇਰੀ ਨਾਲ ਜਿੱਤੇਗੀ ਭਾਜਪਾ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਯੂਪੀ ਚੋਣਾਂ ਬਾਰੇ ਇਕ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਇਹ ਭਵਿੱਖਬਾਣੀ ਕਰਦਿਆਂ ਕਿਹਾ ਕਿ ਯੂਪੀ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਨ੍ਹਾਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਯੂਪੀ ਦੀ ਜਨਤਾ ਵੋਟ ਨਹੀਂ ਦੇਵੇਗੀ ਪ੍ਰੰਤੂ ਜਿੱਤ ਭਾਜਪਾ ਦੀ ਹੀ ਹੋਵੇਗੀ। ਰਾਕੇਸ਼ ਟਿਕੈਤ ਨੇ ਯੂਪੀ ਚੋਣਾਂ ‘ਚ ਭਾਜਪਾ ਦੀ ਜਿੱਤ ਦੇ ਕਾਰਨ ਵੀ ਦੱਸੇ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕੀਤਾ ਜਾਵੇਗਾ। ਭਾਜਪਾ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨੂੰ ਦਾਖਲ ਕਰਨ ਤੋਂ ਰੋਕੇਗੀ ਅਤੇ ਉਨ੍ਹਾਂ ਨੂੰ ਰੱਦ ਵੀ ਕਰਵਾਏਗੀ ਅਤੇ ਇਸ ਤਰ੍ਹਾਂ ਦੀਆਂ ਹੇਰਾਫੇਰੀਆਂ ਕਰਕੇ ਭਾਜਪਾ ਯੂਪੀ ਚੋਣਾਂ ਵਿਚ ਜਿੱਤ ਹਾਸਲ ਕਰੇਗੀ।ਟਿਕੈਤ ਨੇ ਇਹ ਵੀ ਦੱਸਿਆ ਕਿ ਇਸ ਵਾਰ ਦੀਵਾਲੀ ਦਾ ਤਿਉਹਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਹੀ ਮਨਾਉਣਗੇ।

 

Check Also

ਆਈ.ਪੀ.ਐਲ. ਕਲੋਜਿੰਗ ਸੈਰੇਮਨੀ ’ਚ ਅਪਰੇਸ਼ਨ ਸਿੰਦੂਰ ਨੂੰ ਦਿੱਤੀ ਜਾਵੇਗੀ ਸਲਾਮੀ

ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਚੱਲ …