Breaking News
Home / ਭਾਰਤ / ਕਿਸੇ ਵੀ ਬਿਮਾਰੀ ਤੇ ਦੁਸ਼ਮਣ ਨੂੰ ਘੱਟ ਨਾ ਸਮਝੋ : ਮੋਦੀ

ਕਿਸੇ ਵੀ ਬਿਮਾਰੀ ਤੇ ਦੁਸ਼ਮਣ ਨੂੰ ਘੱਟ ਨਾ ਸਮਝੋ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ ਟੀਕਾਕਰਨ ਵਿਚ ਪਛੜਨ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਵਰਚੂਅਲ ਮੀਟਿੰਗ ਵਿਚ ਮੋਦੀ ਨੇ ਘੱਟ ਟੀਕਾਕਰਨ ਦੇ ਕਾਰਨਾਂ ਦੀ ਸਮੀਖਿਆ ਕੀਤੀ। ਮੋਦੀ ਨੇ ਵੈਕਸੀਨੇਸ਼ਨ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਸਾਨੂੰ ਹਰ ਘਰ ਟੀਕਾ, ਘਰ-ਘਰ ਟੀਕਾ ‘ਤੇ ਫੋਕਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਧਰਮ ਗੁਰੂਆਂ ਦੀ ਮੱਦਦ ਵੀ ਲਈ ਜਾ ਸਕਦੀ ਹੈ। ਮੋਦੀ ਨੇ ਕਿਹਾ ਕਿਸੇ ਵੀ ਬਿਮਾਰੀ ਅਤੇ ਦੁਸ਼ਮਣ ਨੂੰ ਘੱਟ ਨਾ ਸਮਝੋ ਅਤੇ ਇਨ੍ਹਾਂ ਨਾਲ ਮੁਕਾਬਲਾ ਅਖੀਰ ਤੱਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਹਰ ਮੈਂਬਰ ਅਤੇ ਆਸ਼ਾ ਵਰਕਰਾਂ ਨੇ ਬਹੁਤ ਕੰਮ ਕੀਤਾ ਅਤੇ ਦੂਰ-ਦੂਰ ਜਾ ਕੇ ਵੀ ਟੀਕਾਕਰਨ ਕੀਤਾ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …