ਹੁਣ ਪੂਰੀ ਦੁਨੀਆ ਵਿਚ ਵਿਕੇਗਾ ਦਿੱਲੀ ਦਾ ਸਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੀਵਾਲੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਾਰੋਬਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਜਰੀਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੇ ਅਧੀਨ ਇਕ ਦਿੱਲੀ ਬਾਜ਼ਾਰ ਨਾਮ ਦਾ ਪੋਰਟਲ ਬਣਾਇਆ ਜਾ ਰਿਹਾ ਹੈ। ਇਸ ਪੋਰਟਲ ਨਾਲ ਹਰ ਕਾਰੋਬਾਰੀ ਜੁੜੇਗਾ। ਦਿੱਲੀ ਦੇ ਵਪਾਰੀ ਇਸ ਦੀ ਮਦਦ ਨਾਲ ਪੂਰੀ ਦੁਨੀਆ ‘ਚ ਆਪਣਾ ਸਾਮਾਨ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪੋਰਟਲ ‘ਤੇ ਦਿੱਲੀ ਦੀ ਖਾਨ ਮਾਰਕੀਟ, ਸਦਰ ਬਜ਼ਾਰ ਸਮੇਤ ਦਿੱਲੀ ਦੀਆਂ ਕਈ ਮਾਰਕੀਟਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪੋਰਟਲ ਅਗਲੇ ਸਾਲ ਅਗਸਤ ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਸ ਪੋਰਟਲ ਦੀ ਮਦਦ ਨਾਲ ਦਿੱਲੀ ਦਾ ਵਪਾਰੀ ਪੂਰੀ ਦੁਨੀਆ ‘ਚ ਆਪਣਾ ਸਾਮਾਨ ਵੇਚ ਸਕੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਸ ਨਾਲ ਦਿੱਲੀ ਦੀ ਜੀਡੀਪੀ ਬਹੁਤ ਤੇਜ਼ੀ ਨਾਲ ਵਧੇਗੀ ਅਤੇ ਟੈਕਸ ਕਲੈਕਸ਼ਨ ਵੀ ਬਹੁਤ ਤੇਜ਼ੀ ਨਾਲ ਵਧੇਗਾ। ਇਸ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਵੀ ਵਧਣਗੇ।