27.2 C
Toronto
Thursday, June 11, 2026
spot_img
Homeਭਾਰਤਹਿਮਾਚਲ ਵਿਚ ਭਾਜਪਾ ਨੇ ਪ੍ਰੇਮ ਕੁਮਾਰ ਧੂਮਲ ਨੂੰ ਬਣਾਇਆ ਉਮੀਦਵਾਰ

ਹਿਮਾਚਲ ਵਿਚ ਭਾਜਪਾ ਨੇ ਪ੍ਰੇਮ ਕੁਮਾਰ ਧੂਮਲ ਨੂੰ ਬਣਾਇਆ ਉਮੀਦਵਾਰ

ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਚ 9 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ‘ਚ ਪ੍ਰੇਮ ਕੁਮਾਰ ਧੂਮਲ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹੋਣਗੇ। ਹਿਮਾਚਲ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰੇਮ ਕੁਮਾਰ ਧੂਮਲ ‘ਤੇ ਇਕ ਪਾਰਟੀ ਨੇ ਇਕ ਵਾਰ ਭਰੋਸਾ ਕੀਤਾ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਿਮਾਚਲ ਦੇ ਰਾਜਗੜ੍ਹ ਵਿਚ ਆਯੋਜਿਤ ਰੈਲੀ ਵਿਚ ਇਸਦਾ ਐਲਾਨ ਕੀਤਾ।
ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਪਹਿਲਾਂ ਹੀ ਮੌਜੂਦਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨਿਆ ਹੋਇਆ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੋਣਾਂ ਲੜ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣਾਏਗੀ। ਚੇਤੇ ਰਹੇ ਕਿ ਹਿਮਾਚਲ ਵਿਚ 9 ਨਵੰਬਰ ਨੂੂੰ ਵੋਟਾਂ ਪੈਣੀਆਂ ਹਨ।

 

RELATED ARTICLES
POPULAR POSTS