ਮਸੂਦ ਅਜ਼ਹਰ ਦੇ ਦੋ ਭਰਾਵਾਂ ਸਣੇ 44 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਹਵਾਈ ਹਮਲੇ ਦਾ ਡਰ ਪਾਕਿਸਤਾਨ ਨੂੰ ਹੁਣ ਅੱਤਵਾਦ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਕਰ ਰਿਹਾ ਹੈ। ਜਿਸਦੇ ਚੱਲਦਿਆਂ ਹੁਣ ਪਾਕਿਸਤਾਨ ਨੇ ਆਪਣੀ ਧਰਤੀ ‘ਤੇ ਵਧ ਫੁੱਲ ਰਹੇ ਅੱਤਵਾਦੀ ਸੰਗਠਨਾਂ ‘ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਦੇ ਦੋ ਭਰਾਵਾਂ ਮੁਫਤੀ ਅਬਦੁਲ ਅਤੇ ਹਮਮਾਦ ਅਜ਼ਹਰ ਸਣੇ 44 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਧਿਆਨ ਰਹੇ ਕਿ ਮੁਫਤੀ ਅਬਦੁਲ ਏਅਰ ਇੰਡੀਆ ਦੇ ਜਹਾਜ਼ ਅਗਵਾ ਕਾਂਡ ਵਿਚ ਵੀ ਸ਼ਾਮਲ ਰਹਿ ਚੁੱਕਾ ਹੈ। ਪਾਕਿਸਤਾਨ ਦੇ ਨਿਊਜ਼ ਚੈਨਲ ਜੀਓ ਨਿਊਜ਼ ਨੇ ਵੀ ਮਸੂਦ ਦੇ ਦੋ ਭਰਾਵਾਂ ਸਣੇ 44 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …