-8.6 C
Toronto
Sunday, January 18, 2026
spot_img
Homeਪੰਜਾਬਸਵੱਛ ਸਰਵੇਖਣ 'ਚ ਇੰਦੌਰ ਪਹਿਲੇ ਸਥਾਨ 'ਤੇ

ਸਵੱਛ ਸਰਵੇਖਣ ‘ਚ ਇੰਦੌਰ ਪਹਿਲੇ ਸਥਾਨ ‘ਤੇ

ਪੰਜਾਬ ਵਿਚੋਂ ਬਠਿੰਡਾ ਸ਼ਹਿਰ ਰਿਹਾ ਮੋਹਰੀ
ਪਟਿਆਲਾ/ਬਿਊਰੋ ਨਿਊਜ਼
ਭਾਰਤ ਸਰਕਾਰ ਵਲੋਂ ਜਨਵਰੀ ਮਹੀਨੇ ਵਿਚ ਕਰਵਾਏ ਗਏ ‘ਸਵੱਛ ਸਰਵੇਖਣ 2019’ ਵਿਚ ਇੱਕ ਵਾਰ ਫਿਰ ਇੰਦੌਰ ਨੇ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਹੋਣ ਤਮਗ਼ਾ ਹਾਸਲ ਕੀਤਾ ਹੈ। ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਨੂੰ ਲਗਾਤਾਰ ਤੀਜੇ ਸਾਲ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਸਰਵੇ ਵਿਚ ਛੱਤੀਸਗੜ੍ਹ, ਝਾਰਖੰਡ ਅਤੇ ਮਹਾਰਾਸ਼ਟਰ ਨੂੰ ਸਾਫ਼-ਸਫ਼ਾਈ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਤਿੰਨ ਸੂਬਿਆਂ ‘ਚ ਗਿਣਿਆ ਗਿਆ ਹੈ। ਇਸ ਸਰਵੇਖਣ ਵਿਚ ਬਠਿੰਡਾ ਸ਼ਹਿਰ ਨੇ ਪੰਜਾਬ ਵਿਚੋਂ ਪਹਿਲਾ ਅਤੇ ਦੇਸ਼ ਵਿਚ 31ਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪਟਿਆਲਾ ਸ਼ਹਿਰ ਨੂੰ 72ਵਾਂ ਸਥਾਨ ਪ੍ਰਾਪਤ ਹੋਇਆ ਹੈ। ‘ਬਿਊਟੀਫੁੱਲ ਸਿਟੀ’ ਚੰਡੀਗੜ੍ਹ ਨੇ 20ਵਾਂ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਰਵਾਏ ਗਏ ਸਵੱਛ ਸਰਵੇਖਣ ਵਿਚ ਪਟਿਆਲਾ 183ਵੇਂ ਸਥਾਨ ‘ਤੇ ਰਿਹਾ ਸੀ।

RELATED ARTICLES
POPULAR POSTS