Breaking News
Home / ਕੈਨੇਡਾ / Front / ਡਾ. ਮਨਮੋਹਨ ਸਿੰਘ ਦੇ ਸਸਕਾਰ ਲਈ ਰਾਜਘਾਟ ’ਚ ਜਗ੍ਹਾ ਨਾ ਦੇਣ ’ਤੇ ਭੜਕੇ ਪੰਜਾਬ ਦੇ ਸਿਆਸੀ ਆਗੂ

ਡਾ. ਮਨਮੋਹਨ ਸਿੰਘ ਦੇ ਸਸਕਾਰ ਲਈ ਰਾਜਘਾਟ ’ਚ ਜਗ੍ਹਾ ਨਾ ਦੇਣ ’ਤੇ ਭੜਕੇ ਪੰਜਾਬ ਦੇ ਸਿਆਸੀ ਆਗੂ


ਕਿਹਾ : ਕੇਂਦਰ ਸਰਕਾਰ ਸਿੱਖਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ
ਚੰਡੀਗੜ੍ਹ/ਬਿਊਰੋ ਨਿਊਜ਼ : ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਅਤੇ ਸਮਾਰਕ ਦੇ ਲਈ ਰਾਜਘਾਟ ’ਚ ਜਗ੍ਹਾ ਨਾ ਦੇਣ ’ਤੇ ਪੰਜਾਬ ਦੇ ਸਿਆਸੀ ਆਗੂ ਭੜਕ ਉਠੇ ਅਤੇ ਕੇਂਦਰ ਸਰਕਾਰ ’ਤੇ ਪੰਜਾਬ ਅਤੇ ਸਿੱਖਾਂ ਨਾਲ ਮਤਰੇਈ ਵਾਲਾ ਸਲੂਕ ਕਰਨ ਦਾ ਆਰੋਪ ਲਗਾਇਆ। ਪੰਜਾਬ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਵੀ ਕੇਂਦਰ ਸਰਕਾਰ ’ਤੇ ਸਵਾਲ ਚੁੱਕੇ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਪਰਿਵਾਰ ਦੀ ਮੰਗ ਨੂੰ ਠੁਕਰਾ ਕੇ ਕੇਂਦਰ ਸਰਕਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੰਗ ਦੇਸ਼ ਦੀ ਪਰੰਪਰਾ ਅਤੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਸੀ। ਕੇਂਦਰ ਸਰਕਾਰ ਦੇ ਫੈਸਲੇ ਦੇ ਚਲਦਿਆਂ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਨਿਗਮਬੋਧ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ।

Check Also

ਦਿੱਲੀ ਉਪ ਰਾਜਪਾਲ ਨੇ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਦਿੱਤੇ ਹੁਕਮ

ਕਿਹਾ : ਰਜਿਸਟ੍ਰੇਸ਼ਨ ਕਰਵਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ ਨਵੀਂ ਦਿੱਲੀ/ਬਿਊਰੋ ਨਿਊਜ਼ …