282 ਮਨੁੱਖੀ ਪਿੰਜਰਾਂ ਤੋਂ ਬਾਅਦ ਸ਼ਹੀਦੀ ਖੂਹ ‘ਚੋਂ ਨਿਕਲ ਰਹੇ ਮਿੱਟੀ ਦੇ ਬਰਤਨ
2015 ‘ਚ ਖੂਹ ‘ਚੋਂ ਨਿਕਲੇ ਸਨ 282 ਮਨੁੱਖੀ ਪਿੰਜਰ, ਦੋਬਾਰਾ ਖੁਦਾਈ ਸ਼ੁਰੂ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਨਾਲ ਲਗਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਸੈਕਟਰ ‘ਚ ਸਥਿਤ 1857 ਦਾ ਸ਼ਹੀਦੀ ਖੂਹ ਇਕ ਵਾਰ ਫਿਰ ਚਰਚਾ ‘ਚ ਹੈ। 1857 ‘ਚ ਲਾਹੌਰ ਤੋਂ ਆਏ ਬ੍ਰਿਟਿਸ਼ ਸੈਨਾ ਨਾਲ ਬਗਾਵਤ ਕਰਨ ਵਾਲੇ ਸੈਂਕੜੇ ਭਾਰਤੀ ਫੌਜੀਆਂ ਨੂੰ ਇਸ ਖੂਹ ‘ਚ ਦਫਨ ਕਰ ਦਿੱਤਾ ਗਿਆ ਸੀ। ਇਹ ਫੌਜੀ ਦੇਸ਼ ਦੀ ਆਜ਼ਾਦੀ ਦੇ ਲਈ ਰਾਸ਼ਟਰੀ ਵਿਦਰੋਹ ਕਰਦੇ ਹੋਏ ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਾਲੇ ਰਾਵੀ ਦਰਿਆ ਤੈਰ ਕੇ ਇਸ ਇਲਾਕੇ ‘ਚ ਛੁਪੇ ਸਨ।
ਇਸ ਗੱਲ ਦੀ ਮੁਖਬਰੀ ਲਾਲਚ ‘ਚ ਹੋ ਗਈ। ਗੱਲ ਉਸ ਸਮੇਂ ਅੰਮ੍ਰਿਤਸਰ ਦੇ ਡੀਸੀ ਐਚਐਫ ਕਪੂਰ ਤੱਕ ਪਹੁੰਚੀ। ਉਨ੍ਹਾਂ ਨੇ ਜਨਰਲ ਡਾਇਰ ਤੋਂ ਜ਼ਿਆਦਾ ਜ਼ੁਲਮ ਕੀਤੇ ਅਤੇ ਸਾਰੇ ਫੌਜੀਆਂ ਨੂੰ ਜਿਊਂਦੇ ਹੀ ਖੂਹ ‘ਚ ਸੁਟਵਾ ਦਿੱਤਾ। 157 ਸਾਲ ਬਾਅਦ ਇਸ ਖੂਹ ਦੀ ਖੁਦਾਈ 2015 ‘ਚ ਹੋਈ ਤਾਂ 282 ਮਨੁੱਖੀ ਪਿੰਜਰ ਮਿਲੇ। ਹੁਣ ਦੁਬਾਰਾ ਸ਼ਹੀਦੀ ਵਾਲਾ ਖੂਹ ਪ੍ਰਬੰਧਕ ਕਮੇਟੀ ਖੂਹ ਨੂੰ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਸੰਵਾਰਨ ਦੇ ਕੰਮ ਦੇ ਤਹਿਤ ਖੁਦਾਈ ਸ਼ੁਰੂ ਕੀਤੀ ਹੈ, ਜਿਸ ‘ਚੋਂ ਮਿੱਟੀ ਦੇ ਛੋਟੇ-ਵੱਡੇ ਬਰਤਨ ਮਿਲੇ ਹਨ। ਇਸ ਤੋਂ ਪਹਿਲਾਂ 28 ਫਰਵਰੀ 2015 ‘ਚ ਇਹ ਖੁਦਾਈ 1857 ਦੇ ਇਨ੍ਹਾਂ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਇਨ੍ਹਾਂ ‘ਤੇ ਰਿਸਰਚ ਕਰ ਰਹੇ ਇਤਿਹਾਸਕਾਰ ਨੇ ਕਰਵਾਈ ਸੀ। ਉਦੋਂ 282 ਮਨੁੱਖੀ ਪਿੰਜਰਾਂ ਦੀਆਂ ਹੱਡੀਆਂ ਜੋ ਮਿਲੀਆਂ ਉਨ੍ਹਾਂ ਨੂੰ ਹਰਿਦੁਆਰ ਲਿਜਾਂਦਾ ਗਿਆ ਅਤੇ ਜੋ ਜੋ ਮਿੱਟੀ ਸੀ ਉਸ ਨੂੰ ਬਿਆਸ ਦਰਿਆ ‘ਚ ਪ੍ਰਵਾਹ ਕੀਤਾ ਗਿਆ।
ਸ਼ਹੀਦਾਂ ਦੇ 6636 ਦੰਦ ਰਿਸਰਚ ਦੇ ਲਈ ਚੰਡੀਗੜ੍ਹ ‘ਚ
ਇਤਿਹਾਸਕਾਰ ਦੱਸਦੇ ਹਨ ਕਿ ਖੁਦਾਈ ‘ਚ ਸ਼ਹੀਦਾਂ ਦੇ 6636 ਦੰਦ ਮਿਲੇ ਸਨ। ਜਿਨ੍ਹਾਂ ਨੂੰ ਡੀਐਨਏ ਅਤੇ ਫੋਰੈਂਸਿਕ ਜਾਂਚ ਦੇ ਲਈ ਚੰਡੀਗੜ੍ਹ ਭੇਜ ਗਿਆ ਸੀ ਅਜੇ ਤੱਕ ਰਿਪੋਰਟ ਨਹੀਂ ਆਈ। ਦੰਦਾਂ ‘ਤੇ ਰਿਸਰਚ ਅਜੇ ਚੱਲ ਰਹੀ ਹੈ। ਇਤਿਹਾਸਕਾਰ ਮੰਨਦੇ ਹਨ ਕਿ ਜਨਰਲ ਡਾਇਰ ਤੋਂ ਜ਼ਿਆਦਾ ਜ਼ੁਲਮ 1857 ਦੇ ਸ਼ਹੀਦ ਸੈਨਿਕਾਂ ‘ਤੇ ਕੀਤਾ ਗਿਆ, ਇਸ ਘਟਨਾ ਤੋਂ ਇਹ ਸਾਫ਼ ਪਤਾ ਚਲਦਾ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …