ਫੈਸਲਾ ਪੰਜਾਬ ਵਿਰੁੱਧ ਆਉਣ ‘ਤੇ ਰਾਜ ਦੇ ਸਾਰੇ ਕਾਂਗਰਸੀ ਐਮ ਪੀ ਤੇ ਵਿਧਾਇਕ ਦੇਣਗੇ ਅਸਤੀਫੇ
ਜਲੰਧਰ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਐਸ.ਵਾਈ.ਐਲ ਨਹਿਰ ਬਾਰੇ ઠਸੁਪਰੀਮ ਕੋਰਟ ਪੰਜਾਬ ਵਿਰੁੱਧ ਫੈਸਲਾ ਕਰਦੀ ਹੈ ਤਾਂ ਸੂਬੇ ਦੇ ਸਾਰੇ ਕਾਂਗਰਸ ਦੇ ਐਮ ਪੀ ਤੇ ਵਿਧਾਇਕ ਅਸਤੀਫੇ ਦੇ ਦੇਣਗੇ। ਉਹ ਕਰਤਾਰਪੁਰ ਵਿਚ ਹਲਕੇ ਵਿਚ ‘ਕੈਪਟਨ ਪ੍ਰੋਗਰਾਮ’ ਦੌਰਾਨ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹਨ ਪਰ ਪੰਜਾਬ ਪ੍ਰਤੀ ઠਫਰਜ਼ ਪਹਿਲਾ ઠਬਣਦਾ ਹੈ। ਆਪਣੇ ਪਾਣੀਆਂ ਦੀ ਰਾਖੀ ਲਈ ਵਿਧਾਨਕ ਤੇ ਸੰਵਿਧਾਨਿਕ ਰਸਤੇ ਲੱਭਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਰੁੱਧ ਫੈਸਲਾ ਆਉਣ ‘ਤੇ ઠਮਾਲਵਾ ਖਿੱਤੇ ਦੀ 10 ਲੱਖ ਏਕੜ ਤੋਂ ਵੱਧ ਜ਼ਮੀਨ ਬੰਜ਼ਰ ਬਣ ਜਾਵੇਗੀ, ਲੋਕਾਂ ਨੂੰ ਪੀਣ ਲਈ ਵੀ ਪਾਣੀ ਨਹੀਂ ਲੱਭਣਾ । ਉਨ੍ਹਾਂ ਸੂਬੇ ਵਿਚ ਅਜਿਹੀ ਸਥਿਤੀ ਪੈਦਾ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ઠਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਵੱਲੋਂ ਸਮੇਂ-ਸਿਰ ਕਾਰਵਾਈ ਕੀਤੀ ਹੁੰਦੀ ਤਾਂ ਪੰਜਾਬ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਮੇਸ਼ਾ ਸਰਕਾਰ ਨਾਲ ਖੜ੍ਹੀ ਹੈ ਪਰ ਉਨ੍ਹਾਂ ઠਇਹ ਵੀ ਚੇਤਾਵਨੀ ਦਿੱਤੀ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਈ ਚਲਾਕੀ ਕਰਦੇ ਹਨ ਤਾਂ ਪੰਜਾਬ ਦਾ ਸ਼ਾਂਤਮਈ ਮਹੌਲ ਵਿਗੜ ਵੀ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ ‘ਚ ਸੱਭ ਤੋਂ ਜ਼ਿਆਦਾ ਸ਼ੱਕੀ ਭੂਮਿਕਾ ਨਿਭਾਈ ਹੈ, ਜਿਨ੍ਹਾਂ ਨੇ 24 ਘੰਟਿਆਂ ਦੇ ਅੰਦਰ ਆਪਣਾ ਪੱਖ ਤੇ ਬਿਆਨ ਬਦਲ ਲਿਆ ਸੀ। ਉਨ੍ਹਾਂ ਦੇ ਕਾਨੂੰਨੀ ਕੌਂਸਲ ਨੇ ਵੀ ਸੁਪਰੀਮ ਕੋਰਟ ‘ਚ ਹਰਿਆਣਾ ਦਾ ਸਮਰਥਨ ਕੀਤਾ ਸੀ ਅਤੇ ਸਭ ਕੁਝ ਆਨ ਰਿਕਾਰਡ ਹੈ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਪਹਿਲਾਂ ਪਾਣੀ ਦਾ ਤਾਜ਼ਾ ਪੱਧਰ ਦੇਖਣ
ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਜੱਜਾਂ, ਖਾਸ ਕਰਕੇ ਭਾਰਤ ਦੇ ਚੀਫ ਜਸਟਿਸ ਨੂੰ ਆਪਣੀ ਅਪੀਲ ਨੂੰ ਦੁਹਰਾਈ ਕਿ ਉਹ ਆਖਰੀ ਫੈਸਲਾ ਦੇਣ ਤੋਂ ਪਹਿਲਾਂ ਪਾਣੀ ਦਾ ਤਾਜ਼ਾ ਪੱਧਰ ਦੇਖਣ, ਨਾ ਕਿ ਦਹਾਕਿਆਂ ਪਹਿਲਾਂ ਕੀਤੇ ਗਏ ਅਨੁਮਾਨਾਂ ‘ਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇਰਾਡੀ ਪੈਨਲ ਨੇ 18 ਮਿਲੀਅਨ ਏਕੜ ਫੁੱਟ (ਐਮ.ਏ.ਐਫ) ਪਾਣੀ ਮੌਜ਼ੂਦ ਹੋਣ ਦੀ ਗਲਤ ਰਿਪੋਰਟ ਦਿੱਤੀ ਹੈ ਕਿਉਂਕਿ ਇੰਨਾ ਪਾਣੀ ਪੰਜਾਬ ਵਿਚ ਕਦੇਂ ਨਹੀਂ ਆਇਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਇਹ ਅਨੁਮਾਨ ਲਗਾਏ ਗਏ ਸਨ, ਪੰਜਾਬ ਵਿਚ ਹੜ੍ਹ ਆਏ ਹੋਏ ਸਨ ਤੇ ਪਾਣੀ ਦਾ ਪੱਧਰ ਬਹੁਤ ਉੱਪਰ ਸੀ। ਅਸਲੀਅਤ ਵਿਚ ਪੰਜਾਬ ‘ਚ ਮੌਜ਼ੂਦਾ ਪਾਣੀ 13 ਐਮ.ਏ.ਐਫ ਹੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …